ਹੈਦਰਾਬਾਦ, 29 ਜਨਵਰੀ (ਪੀ.ਟੀ.ਆਈ.) ਏਅਰ ਇੰਡੀਆ ਨੇ ਵੀਰਵਾਰ ਨੂੰ 30 ਸਿੰਗਲ-ਆਈਸਲ ਜਹਾਜ਼ਾਂ ਦਾ ਆਰਡਰ ਦਿੱਤਾ ਹੈ¢ਵਿੰਗਜ਼ ਇੰਡੀਆ 2026 ਦੇ ਮÏਕੇ 'ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਦੀ ਮÏਜੂਦਗੀ ਵਿੱਚ ਇਹ ਸਮਝÏਤਾ ਕੀਤਾ ਗਿਆ ਸੀ¢ਇਸ ਤੋਂ ਇਲਾਵਾ, ਏਅਰ ਇੰਡੀਆ ਨੇ ਆਪਣੇ ਕੰਪੋਨੈਂਟ ਸੇਵਾਵਾਂ ਪ੍ਰੋਗਰਾਮ ਲਈ ਬੋਇੰਗ ਗਲੋਬਲ ਸਰਵਿਸਿਜ਼ ਨਾਲ ਇਕ ਬਹੁ-ਸਾਲਾ ਸਮਝÏਤਾ ਵੀ ਕੀਤਾ ਹੈ, ਜਿਸ ਵਿੱਚ ਏਅਰਲਾਈਨ ਦੇ ਪੂਰੇ ਬੋਇੰਗ 787 ਫਲੀਟ, ਮÏਜੂਦਾ ਅਤੇ ਆਰਡਰ ਕੀਤੇ ਗਏ ਦੋਵੇਂ ਜਹਾਜ਼ ਸ਼ਾਮਿਲ ਹਨ¢