ਕੋਟਲੀ ਸੂਰਤ ਮੱਲ੍ਹੀ, 29 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਸਮੂਹ ਵਲੋਂ ਹੜ੍ਹ ਪ੍ਰਭਾਵਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖਵਾਜਾ ਵਰਦੋਗ ਤੇ ਅਲੀਨੰਗਲ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗਰਮ ਵਰਦੀਆਂ, ਬੂਟ ਤੇ ਸਟੇਸ਼ਨਰੀ ਵੰਡਣ ਲਈ ਸ਼ਹੀਦ ਕੰਸ ਰਾਜ ਸਰਕਾਰੀ ਹਾਈ ਸਕੂਲ ਖਵਾਜਾ ਵਰਦੋਗ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇੰਚਾਰਜ ਡਾ. ਕਾਹਲੋਂ ਦੀ ਅਗਵਾਈ ਹੇਠ 38ਵੇਂ ਗੇੜ ਵਿਚ 'ਅਜੀਤ' ਦੀ ਟੀਮ ਸਮੇਤ ਮੁਹਤਬਰ ਆਗੁੂਆਂ ਵਲੋਂ ਬੱਚਿਆਂ ਨੂੰ ਲੋੜੀਂਦੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਮਾਸਟਰ ਧਰਮਿੰਦਰ ਸਿੰਘ ਰੰਧਾਵਾ ਬਲਾਕ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਡੇਰਾ ਬਾਬਾ ਨਾਨਕ, ਉਘੇ ਕਾਰੋਬਾਰੀ ਤੇ ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਸ਼ਹੀਦ ਕੰਸ ਰਾਜ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਰੋਜ਼ੀ, ਮਾਸਟਰ ਜਗਦੀਪ ਸਿੰਘ, ਮਾਸਟਰ ਗੁਰਵਿੰਦਰ ਸਿੰਘ ਢਿਲੋਂ, ਅਧਿਆਪਕਾ ਚਰਨਜੀਤ ਕੌਰ ਰਾਏਚੱਕ, ਸਪਨਾ, ਰਣਜੀਤ ਕੌਰ, ਸਰਬਜੀਤ ਕੌਰ, ਉਘੇ ਸਮਾਜ ਸੇਵਕ ਡਾ. ਮਲਕੀਤ ਸਿੰਘ ਡੇਰਾ ਪਠਾਣਾ, ਸਰਪੰਚ ਪਵਨਦੀਪ ਕੌਰ ਖਵਾਜਾ ਵਰਦੋਗ, ਸਵਿੰਦਰ ਸਿੰਘ ਮੈਂਬਰ ਪੰਚਾਇਤ ਖਵਾਜਾ ਵਰਦੋਗ, ਕੰਵਲਪ੍ਰੀਤ ਸਿੰਘ ਗੱਗੂ ਮੰਮਣ, ਅਭੀ ਕੁਮਾਰ ਸੋਨੀ, ਲਖਵਿੰਦਰ ਸਿੰਘ ਮੈਂਬਰ ਪੰਚਾਇਤ ਖਵਾਜਾ ਵਰਦਗ, ਸੂਬੇਦਾਰ ਟੇਕ ਸਿੰਘ ਡੇਰਾ ਪਠਾਣਾ, ਪਰਮਜੀਤ ਕੌਰ, ਸਾਜਨ ਮਸੀਹ ਡੇਰਾ ਪਠਾਣਾ, ਰਾਜ ਕੌਰ, ਰਾਜਪਾਲ, ਸ਼ਰਨਜੀਤ ਕੌਰ ਚੇਅਰਮੈਨ ਪਸਵਕ, ਰੋਜੀ, ਰਾਜਬੀਰ ਕੌਰ, ਮਾਸਟਰ ਸਤਿੰਦਰ ਸਿੰਘ, ਮਾਸਟਰ ਹਰਮਨਪ੍ਰੀਤ ਸਿੰਘ ਸਿੱਧੂ, ਬਬਲਜੀਤ ਸਿੰਘ ਰੰਧਾਵਾ, ਬਲਜਿੰਦਰ ਸਿੰਘ ਦੋਲੋਵਾਲ ਸਮੇਤ ਸਰਕਾਰੀ ਸਕੂਲਾਂ ਦੇ ਬੱਚੇ ਤੇ ਅਧਿਆਪਕ ਹਾਜ਼ਰ ਸਨ |
ਅਦਾਰਾ 'ਅਜੀਤ' ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਸਕੂਲ ਖਵਾਜਾ ਵਰਦੋਗ ਤੇ ਅਲੀਨੰਗਲ ਦੇ ਬੱਚਿਆਂ ਨੂੰ ਵੰਡੀਆਂ ਗਰਮ ਵਰਦੀਆਂ ਤੇ ਸਟੇੇਸ਼ਨਰੀ <br/>
ਅਜੀਤ ਡੈਸਕ
30-01-2026