ਵਾਸ਼ਿੰਗਟਨ, 28 ਜਨਵਰੀ (ਏ.ਪੀ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਈਰਾਨ 'ਤੇ ਹਮਲੇ ਦੀ ਧਮਕੀ ਦਿੱਤੀ | ਇਹ ਅਜੇ ਸਪੱਸ਼ਟ ਨਹੀਂ ਹੈ ਕਿ ਟਰੰਪ ਈਰਾਨ ਵਿਰੁੱਧ ਤਾਕਤ ਦੀ ਵਰਤੋਂ ਬਾਰੇ ਕੀ ਫ਼ੈਸਲਾ ਲੈਣਗੇ | ਕਾਰਕੁਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਦੇ ਪ੍ਰਦਰਸ਼ਨਾਂ 'ਤੇ ਖੂਨੀ ਕਾਰਵਾਈ 'ਚ ਘੱਟੋ-ਘੱਟ 6,221 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਟਰੰਪ ਨੇ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਲਿਖਿਆ ਕਿ ਉਮੀਦ ਹੈ ਕਿ ਈਰਾਨ ਜਲਦੀ ਹੀ ਮੇਜ਼ 'ਤੇ ਆਵੇਗਾ ਅਤੇ ਇਕ ਨਿਰਪੱਖ ਅਤੇ ਬਰਾਬਰੀ ਵਾਲੇ ਸÏਦੇ, ਕੋਈ ਪ੍ਰਮਾਣੂ ਹਥਿਆਰ ਨਹੀਂ-ਇਕ ਅਜਿਹਾ ਸÏਦਾ ਜੋ ਸਾਰੀਆਂ ਧਿਰਾਂ ਲਈ ਚੰਗਾ ਹੋਵੇ, 'ਤੇ ਗੱਲਬਾਤ ਕਰੇਗਾ |
ਟਰੰਪ ਨੇ ਈਰਾਨ 'ਤੇ ਹਮਲੇ ਦੀ ਧਮਕੀ ਦਿੱਤੀ
ਅਜੀਤ ਡੈਸਕ
29-01-2026