17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕਰਾਚੀ ਦੇ ਗੁਲ ਪਲਾਜ਼ਾ 'ਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 60 ਤੋਂ ਪਾਰ

ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਗੁਲ ਪਲਾਜ਼ਾ ਵਿਚਲੀਆਂ ਦੁਕਾਨਾਂ ਨੂੰ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਅਤੇ ਉਸ ਦੇ ਬਾਅਦ ਇਮਾਰਤ ਦੇ ਢਹਿਣ ਨਾਲ ਮਲਬੇ ਹੇਠਾਂ ਹੁਣ ਤਕ 60 ਤੋਂ ਵੱਧ ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ | ਅੱਗ ਨਾਲ ਨੁਕਸਾਨੇ ਢਾਂਚਿਆਂ ਦੇ ਡਿੱਗਣ ਦਾ ਸਿਲਸਿਲਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ | ਬਚਾਅ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਮਾਰਤ ਦੇ ਢਹਿ-ਢੇਰੀ ਹੋਏ ਹਿੱਸਿਆਂ 'ਚ ਖੋਜ ਕਾਰਜਾਂ ਦੇ ਅੱਗੇ ਵਧਣ ਨਾਲ ਮਿ੍ਤਕਾਂ ਦੀ ਅੰਤਿਮ ਗਿਣਤੀ ਹੋਰ ਵਧ ਸਕਦੀ ਹੈ | ਰੈਸਕਿਊ 1122 ਦੇ ਮੁੱਖ ਸੰਚਾਲਨ ਅਧਿਕਾਰੀ ਆਬਿਦ ਜਲਾਲ ਨੇ ਪੁਸ਼ਟੀ ਕੀਤੀ ਕਿ ਟੀਮਾਂ ਨੇ ਗੁਲ ਪਲਾਜ਼ਾ ਦੇ ਮੇਜ਼ਾਨਾਈਨ ਅਤੇ ਪਹਿਲੀ ਮੰਜ਼ਿਲ ਦੀ ਖੋਜ ਪੂਰੀ ਕਰ ਲਈ ਹੈ, ਜਦਕਿ ਪਲਾਜ਼ਾ ਦੇ ਇਕ ਪਾਸੇ ਤੋਂ ਖੋਜ ਯਤਨ ਚੁਣੌਤੀਪੂਰਨ ਬਣੇ ਹੋਏ ਹਨ | ਉਨ੍ਹਾਂ ਅੱਗੇ ਕਿਹਾ ਕਿ ਉਮੀਦ ਹੈ ਕਿ ਖੋਜ ਕਾਰਜ ਸ਼ੁੱਕਰਵਾਰ ਨੂੰ ਪੂਰਾ ਹੋ ਜਾਣਗੇ, ਹਾਲਾਂਕਿ, ਹਲਾਤ ਮੁਸ਼ਕਲ ਬਣੇ ਹੋਏ ਹਨ |

ਪਿਛਲੀ ਖ਼ਬਰ ਸ਼ਹਿਰੀ ਰੁੱਖਾਂ ਨੂੰ ਬਚਾਉਣ ਵਾਲੇ ਐਕਟ ਦਾ ਪੰਜਾਬ ਸਰਕਾਰ ਵਲੋਂ ਖਰੜਾ ਤਿਆਰ ਅਗਲੀ ਖ਼ਬਰ ਯੂਰੀਆ ਖਾਦ ਦੀ ਵੱਧ ਵਰਤੋਂ ਕਰਨ 'ਚ ਸੰਗਰੂਰ ਜ਼ਿਲ੍ਹਾ ਦੇਸ਼ ਭਰ 'ਚੋਂ ਮੋਹਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।