ਹੁਸ਼ਿਆਰਪੁਰ, 22 ਜਨਵਰੀ (ਬਲਜਿੰਦਰਪਾਲ ਸਿੰਘ)-ਵਿਦੇਸ਼ 'ਚ ਬੈਠੇ ਇਕ ਵਿਅਕਤੀ ਨੇ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੁਸ਼ਿਆਰਪੁਰ 'ਚ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਿਰਕਤ ਕਰਨ ਮੌਕੇ ਹੋਣ ਵਾਲੇ ਸਮਾਗਮ ਨੂੰ ਲੈ ਕੇ ਜ਼ਿਲ੍ਹੇ ਦੇ 3 ਵੱਖ-ਵੱਖ ਸਕੂਲਾਂ 'ਚ ਧਮਾਕੇ ਕਰਨ ਸੰਬੰਧੀ ਈਮੇਲ ਰਾਹੀਂ ਧਮਕੀ ਭੇਜੀ ਹੈ¢ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ 2 ਨਿੱਜੀ ਸਕੂਲਾਂ ਸਮੇਤ 3 ਸਕੂਲਾਂ ਨੂੰ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਹੈ¢ ਧਮਕੀ ਭਰੀ ਈਮੇਲ ਦੇ ਵਿਸ਼ੇ 'ਚ ਲਿਖਿਆ ਗਿਆ ਕਿ ਬੰਬ ਧਮਾਕੇ ਲਈ ਸਕੂਲ ਨਿਸ਼ਾਨੇ 'ਤੇ ਹਨ¢ ਇਸ ਦੇ ਨਾਲ ਹੀ ਈਮੇਲ 'ਚ ਇਕ ਤਸਵੀਰ ਵੀ ਭੇਜੀ ਗਈ ਹੈ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਚਿਹਰਾ ਜੋੜ ਕੇ ਲਗਾਇਆ ਗਿਆ ਹੈ¢ ਈਮੇਲ ਮਿਲਣ 'ਤੇ ਸਕੂਲ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ¢ ਪੁਲਿਸ ਅਨੁਸਾਰ ਉਕਤ ਧਮਕੀਆਂ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਹੋਰ ਵੀ ਮੁਸਤੈਦ ਹੋ ਚੁੱਕੀ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀ ਖ਼ੁਦ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ¢