18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਨੂੰ ਫਿਰ 'ਟੌਪ ਪਰਫਾਰਮਰ ਸਟੇਟ' ਵਜੋਂ ਮਿਲੀ ਮਾਨਤਾ-ਸੰਜੀਵ ਅਰੋੜਾ <br/>

ਅਜੀਤ ਡੈਸਕ 23-01-2026

ਚੰਡੀਗੜ੍ਹ 22 ਜਨਵਰੀ (ਅਜੀਤ ਬਿਊਰੋ)-ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀ. ਪੀ. ਆਈ. ਆਈ. ਟੀ.) ਵਲੋਂ ਕਰਵਾਏ ਗਏ 'ਸਟੇਟ ਸਟਾਰਟ ਅੱਪ' ਰੈਂਕਿੰਗ ਦੇ 5ਵੇਂ ਐਡੀਸ਼ਨ ਵਿਚ ਪੰਜਾਬ ਨੂੰ ਇਕ ਵਾਰ ਫਿਰ ਤੋਂ ਸ਼੍ਰੇਣੀ 'ਏ' ਵਿਚ 'ਟੌਪ ਪਰਫਾਰਮਰ ਸਟੇਟ' ਵਜੋਂ ਮਾਨਤਾ ਦਿੱਤੀ ਗਈ ਹੈ | ਇਹ ਲਗਾਤਾਰ ਦੂਜੀ ਵਾਰ ਹੈ, ਜਦੋਂ ਸੂਬੇ ਨੇ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਇਹ ਪ੍ਰਾਪਤੀ ਦਰਜ ਕੀਤੀ ਹੈ | ਇਹ ਮਾਣਮੱਤੀ ਪ੍ਰਾਪਤੀ ਮਜ਼ਬੂਤ ਅਤੇ ਗਤੀਸ਼ੀਲ ਸਟਾਰਟ ਅੱਪ ਈਕੋਸਿਸਟਮ ਸਿਰਜਣ ਵਿਚ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਡੀ.ਪੀ.ਆਈ.ਆਈ.ਟੀ. ਵਲੋਂ ਕੀਤੇ ਇਸ 'ਸਟੇਟ ਸਟਾਰਟ ਅੱਪ ਰੈਂਕਿੰਗ' ਅਭਿਆਸ ਦਾ ਉਦੇਸ਼ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 'ਸਟਾਰਟ ਅੱਪ ਈਕੋਸਿਸਟਮ' ਨੂੰ ਮਜ਼ਬੂਤ ਕਰਨ ਲਈ ਸਰਗਰਮ ਸੁਧਾਰਾਂ ਨੂੰ ਅਪਣਾਉਣ ਵੱਲ ਉਤਸ਼ਾਹਿਤ ਕਰਨਾ ਹੈ | ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸੂਬੇ ਵਲੋਂ 'ਸਟਾਰਟ ਅੱਪ' ਪੰਜਾਬ ਰਾਹੀਂ 'ਸਟਾਰਟਅੱਪਾਂ' ਨੂੰ ਕਾਫ਼ੀ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ, ਜਿਸ ਵਿਚ 3 ਲੱਖ ਦੀ ਸੀਡ ਗ੍ਰਾਂਟ, ਕਰਜ਼ਿਆਂ 'ਤੇ ਵਿਆਜ ਸਬਸਿਡੀ ਅਤੇ ਲੀਜ਼ ਰੈਂਟਲ ਰੀਇੰਬਰਸਮੈਂਟ ਸ਼ਾਮਿਲ ਹਨ | ਰੈਂਕਿੰਗ ਵਿਚਾਰਨ ਦੀ ਮਿਆਦ ਦੌਰਾਨ 200 ਤੋਂ ਵੱਧ 'ਸਟਾਰਅੱਪਸ' ਨੂੰ ਫ਼ੰਡ ਦਿੱਤਾ ਗਿਆ ਹੈ, ਜਿਸ ਨਾਲ ਸਾਰੇ ਖੇਤਰਾਂ ਵਿਚ ਉੱਦਮੀ ਗਤੀਵਿਧੀਆਂ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤੀ ਮਿਲੀ ਹੈ | ਇਸ ਸਮੇਂ ਪੰਜਾਬ ਦੇ 2,000 ਤੋਂ ਵੱਧ ਸਟਾਰਟ ਅੱਪ ਡੀ. ਪੀ. ਆਈ. ਆਈ. ਟੀ. ਨਾਲ ਰਜਿਸਟਰਡ ਹਨ, ਜੋ ਰਾਜ ਦੇ ਸਟਾਰਟਅੱਪ-ਅਨੁਕੂਲ ਈਕੋਸਿਸਟਮ ਵਿਚ ਵਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਹੁਸ਼ਿਆਰਪੁਰ ਦੇ 3 ਸਕੂਲਾਂ ਨੂੰ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਅਸੀਂ ਭਾਰਤ ਤੋਂ ਪਿੱਛੇ ਰਹਿ ਗਏ ਹਾਂ-ਪਾਕਿ ਵਣਜ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।