ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ
ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਸਵਰਣਕਾਰ ਸੰਘ ਜੈਤੋ ਵਲੋਂ ਪ੍ਰਧਾਨ ਸਤਪਾਲ ਸਿੰਘ ਸਦਿਉੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਹਿੰਮਤਪੁਰਾ ਦੇ 115 ਵਿਦਿਆਰਥੀਆਂ ਨੂੰ ਬੂਟ ਤਕਸੀਮ ਕੀਤੇ ਗਏ ਅਤੇ 60 ਬੁੱਕ ਵਰਕ ਨੂੰ ਬੂਟ ਵੰਡੇ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਸੰਸਥਾ ਸਕੂਲੀ ਵਿਦਿਆਰਥੀਆਂ ਦੀ ਯੋਗ ਮੱਦਦ ਲਈ ਹਮੇਸ਼ਾ ਵਚਨਬੱਧ ਰਹੇਗੀ।
ਅਜੀਤ ਡੈਸਕ
29-11-2026