ਖੁਸ਼ਵੀਰ ਕੌਰ ਦੀ ਜਿੱਤ ਨੇ ਵਧਾਇਆ ਪੰਜਾਬ ਦਾ ਮਾਣ - ਵਿਧਾਇਕ ਬਲਕਾਰ ਸਿੱਧੂ
ਭਗਤਾ ਭਾਈਕਾ, 28 ਨਵੰਬਰ (ਸੁਖਪਾਲ ਸਿੰਘ ਸੋਨੀ)-70ਵੀਆਂ ਸਕੂਲ ਨੈਸ਼ਨਲ ਖੇਡਾਂ ਵਿੱਚ ਨਗਰ ਭਗਤਾਭਾਈਕਾ ਦੀ ਹੋਣਹਾਰ ਖਿਡਾਰਨ ਖੁਸ਼ਵੀਰ ਕੌਰ ਨੇ ਸੋਨ ਤਮਗਾ ਜਿੱਤ ਕੇ ਹਲਕਾ ਰਾਮਪੁਰਾ ਫੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਖੇ ਕਰਵਾਈਆਂ ਗਈਆਂ ਇਨ੍ਹਾਂ ਕੌਮੀ ਪੱਧਰੀ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਖੁਸ਼ਵੀਰ ਕੌਰ ਨੇ 3 ਕਿੱਲੋਮੀਟਰ ਵਾਕ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨਤਮਗਾ ਆਪਣੇ ਨਾਮ ਕੀਤਾ।
ਅਜੀਤ ਡੈਸਕ
29-11-2026