26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ ਦਲ-ਭਾਜਪਾ ਦੇ ਗੱਠਜੋੜ ਦੀ ਖੁਸ਼ੀ ’ਚ ਲੱਡੂ ਵੰਡੇ

ਕੋਟਕਪੂਰਾ, 25 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਕੋਟਕਪੂਰਾ ਵਿਖੇ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪਾਰਟੀ ਸਮਰਥਕਾਂ ਸਮੇਤ ਸ਼ਹਿਰ ਦੇ ਢੋਡਾ ਚੌਂਕ ਵਿਖੇ ਦੋਹਾਂ ਪਾਰਟੀਆਂ ਦੇ ਗੱਠਜੋੜ ਹੋਣ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਇਤਿਹਾਸਕ ਫ਼ੈਸਲਾ ਲਿਆ ਹੈ ਜੋ ਪੰਜਾਬ ਦੇ ਹਿੱਤਾਂ ਲਈ ਲਾਹੇਵੰਦ ਹੋਵੇਗਾ।

ਅਜੀਤ ਡੈਸਕ 26-11-2026
ਕੋਟਕਪੂਰਾ, 25 ਨਵੰਬਰ (ਰਿੰਕੂ ਮਲਹੋਤਰਾ, ਹਰਪ੍ਰੀਤ ਸਿੰਘ ਚਾਨਾ)-ਕੋਟਕਪੂਰਾ ਵਿਖੇ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਨੇ ਪਾਰਟੀ ਸਮਰਥਕਾਂ ਸਮੇਤ ਸ਼ਹਿਰ ਦੇ ਢੋਡਾ ਚੌਂਕ ਵਿਖੇ ਦੋਹਾਂ ਪਾਰਟੀਆਂ ਦੇ ਗੱਠਜੋੜ ਹੋਣ ਦੀ ਖੁਸ਼ੀ ਵਿਚ ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਨੇ ਇਤਿਹਾਸਕ ਫ਼ੈਸਲਾ ਲਿਆ ਹੈ ਜੋ ਪੰਜਾਬ ਦੇ ਹਿੱਤਾਂ ਲਈ ਲਾਹੇਵੰਦ ਹੋਵੇਗਾ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਮੌਜੂਦਾ ਸਥਿਤੀ ਵਿਚ ਪੰਜਾਬ ਮੰਦੇ ਦੌਰ ’ਚ ਗੁਜ਼ਰ ਰਿਹਾ ਹੈ। ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਸਾਧਨ ਮੁਹੱਈਆ ਕਰਵਾਉਣ ਦੇ ਤਹਿਤ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਰਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਸ਼ੇਰ ਸਿੰਘ ਮੰਡਵਾਲਾ, ਕੁਲਤਾਰ ਸਿੰਘ ਬਰਾੜ, ਨਿਰਮਲ ਸਿੰਘ ਸੰਘਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਸੇਵਕ ਸਿੰਘ ਨੋਖਾ ਜ਼ਿਲ੍ਹਾ ਪ੍ਰਧਾਨ, ਅਨੂ ਪ੍ਰਤਾਪ ਸਿੰਘ ਬਰਾੜ, ਨਗਰ ਕੌਂਸਲ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਢਿੱਲੋਂ, ਕੁਲਦੀਪ ਸਿੰਘ ਹਰੀਨੌਂ, ਕੇਵਲ ਸਿੰਘ ਸਹੋਤਾ ਸਾਬਕਾ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ, ਜਸਵੀਰ ਸਿੰਘ ਢਿੱਲੋਂ, ਜਗਸੀਰ ਸਿੰਘ ਸੀਰਾ, ਗੁਰਮੁਖ ਸਿੰਘ ਭੁੱਲਰ, ਹੈਪੀ ਬਰਾੜ ਚੱਕ ਕਲਿਆਣ, ਜਤਿੰਦਰ ਸਿੰਘ ਸ਼ਨੀ ਮੌੜ ਸਾਬਕਾ ਸਰਪੰਚ, ਮੋਹਿਤ ਸ਼ੇਖਰ, ਵਿੱਕੀ ਆਹੂਜਾ, ਪੱਪਾ ਢਿੱਲੋਂ, ਸ਼ਾਮ ਲਾਲ ਮੈਗੀ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਲਾਡੀ ਸਦਿਓੜਾ, ਹੈਪੀ ਬਰਾੜ ਖਾਰਾ, ਸੁਰਿੰਦਰ ਸਿੰਘ ਕੌਂਸਲਰ, ਮੋਹਨ ਸਿੰਘ ਮੱਤਾ ਸਾਬਕਾ ਨਗਰ ਕੌਂਸਲ ਪ੍ਰਧਾਨ, ਗੁਰਮੀਤ ਸਿੰਘ ਐਮ.ਏ, ਮੁਕੇਸ਼ ਗਰਗ, ਵਰੁਣ ਚੋਪੜਾ, ਸੋਨੀ ਭਾਊ, ਪਲਵੀ ਚੋਪੜਾ, ਬੀਬੀ ਮਨਜੀਤ ਕੌਰ ਨੰਗਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ, ਲੱਬੀ ਸਹੋਤਾ, ਕਾਲਾ ਸਿੰਘ, ਬਲਵੰਤ ਸਿੰਘ ਸਾਬਕਾ ਐਸ.ਡੀ.ਓ, ਮੰਦਰ ਸਿੰਘ ਸਾਬਕਾ ਲੈਕਚਰਾਰ, ਅਵਤਾਰ ਸਿੰਘ ਸਹੋਤਾ, ਬਲਵੀਰ ਸਿੰਘ ਰਾਓ, ਸੁਰਿੰਦਰ ਸਿੰਘ ਸਿੱਖਾਂ ਵਾਲਾ, ਨਾਹਰ ਸਿੰਘ ਮਚਾਕੀ, ਕਰਤਾ ਸਿੰਘ ਮਚਾਕੀ, ਅਮਨਾ ਸੰਧੂ ਸਿੱਖਾਂਵਾਲਾ ਸਮੇਤ ਹੋਰ ਵੀ ਭਾਜਪਾ ਤੇ ਅਕਾਲੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਕੋਟਕਪੂਰਾ ’ਚ ਐਂਬੂਲੈਂਸਾਂ ਦੀ ਘਾਟ ਬਣੀ ਗੰਭੀਰ ਸਮੱਸਿਆ ਸਿਵਲ ਹਸਪਤਾਲ ਕੋਲ ਵੀ ਸਿਰਫ਼ ਇਕ ਸਰਕਾਰੀ ਐਂਬੂਲੈਂਸ ਅਗਲੀ ਖ਼ਬਰ ਵਿਧਾਇਕ ਡਿੰਪੀ ਢਿੱਲੋਂ ਨੇ ਅਸ਼ੋਕ ਬੁੱਟਰ ਦੀ ਤਾਜਪੋਸ਼ੀ ’ਤੇ ਪਰਿਵਾਰ ਅਤੇ ਸਮਰਥਕਾਂ ਨੂੰ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।