ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਰਮਨਦੀਪ ਕੌਰ ਪਤਨੀ ਮੰਗਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਨੇੜੇ ਬੱਬੂ ਕਬਾੜੀਆ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਦਾ ਪਤੀ ਮੰਗਲ ਸਿੰਘ ਭੰਗੜੇ ਗਰੁੱਪ ਨਾਲ ਕੰਮ ਕਰਦਾ ਸੀ ਜੋ ਸ਼ਾਮ ਨੂੰ ਘਰੋਂ ਪ੍ਰੋਗਰਾਮ ਕਰਨ ਲਈ ਗੁਰਮੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੋਟਕਪੂਰਾ ਨਾਲ ਪਿੰਡ ਸਿਵੀਆਂ ਗਿਆ ਸੀ। ਰਾਤ ਨੂੰ ਪ੍ਰੋਗਰਾਮ ਖ਼ਤਮ ਕਰਕੇ ਉਸ ਦਾ ਪਤੀ ਮੰਗਲ ਸਿੰਘ ਅਤੇ ਅਰਮਾਨਦੀਪ ਸਿੰਘ ਵਾਸੀ ਕੋਟਕਪੂਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਘਰ ਨੂੰ ਆ ਰਹੇ ਸਨ।
ਮ
ਮ੍ਰਿਤਕ ਮੰਗਲ ਸਿੰਘ ਦੀ ਫਾਇਲ ਫੋਟੋ।
21-11-2026
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਰਮਨਦੀਪ ਕੌਰ ਪਤਨੀ ਮੰਗਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਨੇੜੇ ਬੱਬੂ ਕਬਾੜੀਆ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਸ ਦਾ ਪਤੀ ਮੰਗਲ ਸਿੰਘ ਭੰਗੜੇ ਗਰੁੱਪ ਨਾਲ ਕੰਮ ਕਰਦਾ ਸੀ ਜੋ ਸ਼ਾਮ ਨੂੰ ਘਰੋਂ ਪ੍ਰੋਗਰਾਮ ਕਰਨ ਲਈ ਗੁਰਮੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਕੋਟਕਪੂਰਾ ਨਾਲ ਪਿੰਡ ਸਿਵੀਆਂ ਗਿਆ ਸੀ। ਰਾਤ ਨੂੰ ਪ੍ਰੋਗਰਾਮ ਖ਼ਤਮ ਕਰਕੇ ਉਸ ਦਾ ਪਤੀ ਮੰਗਲ ਸਿੰਘ ਅਤੇ ਅਰਮਾਨਦੀਪ ਸਿੰਘ ਵਾਸੀ ਕੋਟਕਪੂਰਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਘਰ ਨੂੰ ਆ ਰਹੇ ਸਨ। ਜਦ ਉਹ ਨੈਸ਼ਨਲ ਹਾਈਵੇ-54 (ਅੰਮ੍ਰਿਤਸਰ ਤੋਂ ਬਠਿੰਡਾ) ਦੇ ਚੌਰਸਤਾ ਸਿਵੀਆਂ ਤੋਂ ਢਿੱਲਵਾਂ ਕਲਾਂ ਕਰਾਸ ਕਰ ਕੇ ਹਾਈਵੇ ਉਪਰ ਕੋਟਕਪੂਰਾ ਵੱਲ ਨੂੰ ਆ ਰਹੇ ਸੀ ਤਾਂ ਪਿੱਛੇ ਤੋਂ ਬਠਿੰਡਾ ਸਾਈਡ ਤੋਂ ਇਕ ਕਾਰ ਆ ਰਹੀ ਸੀ, ਜਿਸ ਦੇ ਚਾਲਕ ਨੇ ਕਥਿਤ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਹੋਏ ਮੋਟਰਸਾਈਕਲ ਵਿਚ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ। ਇਸ ਹਾਦਸੇ ’ਚ ਮੰਗਲ ਸਿੰਘ (42) ਦੀ ਮੌਤ ਹੋ ਗਈ ਅਤੇ ਅਰਮਾਨਦੀਪ ਜ਼ਖ਼ਮੀ ਹੋ ਗਿਆ। ਜਿਸ ਦੀ ਬਾਅਦ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਸ ਕਾਰ ਨੂੰ ਹਰਜਿੰਦਰ ਸਿੰਘ ਵਾਸੀ ਪੰਜਗਰਾਈਂ ਚਲਾ ਰਿਹਾ ਸੀ। ਇਸ ਸਬੰਧ ’ਚ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।