ਸਰਕਾਰੀ ਗੁਦਾਮ ’ਚੋਂ 185 ਗੱਟੇ ਕਣਕ ਚੋਰੀ
ਕੋਟਕਪੂਰਾ, 20 ਨਵੰਬਰ (ਮੋਹਰ ਸਿੰਘ ਗਿੱਲ)-ਨਵਰੀਤ ਸਿੰਘ ਢਿੱਲੋਂ ਉੱਚ ਸ਼ਾਖਾ ਅਫ਼ਸਰ ਮਾਰਕਫੈੱਡ ਸ਼ਾਖਾ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੂੰ ਸੂਚਨਾ ਦੇ ਕੇ ਦੱਸਿਆ ਹੈ ਕਿ ਗੋਦਾਮ ਨੰਬਰ 03, ਮਾਰਕਫੈੱਡ ਸ਼ਾਖਾ ਜਲਾਲੇਆਣਾ ਰੋਡ ਕੋਟਕਪੂਰਾ ਵਿਚੋਂ ਕਣਕ ਦੀ ਫ਼ਸਲ ਸਾਲ 2026-27 ਜੋ ਸਟੋਰ ਕੀਤੀ ਹੋਈ ਸੀ। ਵਿਚੋਂ ਮਿਤੀ 17/18-11-2026 ਦੀ ਲੰਘੀ ਰਾਤ ਨੂੰ ਕੁਝ ਵਿਅਕਤੀਆ ਵਲੋਂ ਚਾਰਦੀਵਾਰੀ ਉਪਰ ਲਗਾਈ ਕੰਡਿਆਲੀ ਤਾਰ ਕੱਟ ਕੇ ਗੋਦਾਮ ਦੀ ਕੰਧ ਵਿਚ ਪਾੜ ਲਾ ਕੇ ਚੱਕਾ ਨੰਬਰ 12 ਤੋਂ ਤਕਰੀਬਨ 185 ਗੱਟੇ ਕਣਕ, ਨਵਾਂ ਜੂਟ ਬਾਰਦਾਨਾ ਭਰਤੀ 50 ਕਿੱਲੋ ਚੋਰੀ ਕਰ ਲਏ ਗਏ ਹਨ।
ਅਜੀਤ ਡੈਸਕ
21-11-2026