14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

‘ਬੱਚੇ ਮਨ ਦੇ ਸੱਚੇ’ ਵਿਸ਼ੇ ’ਤੇ ਸਕੂਲ ’ਚ ਵਿਸ਼ੇਸ਼ ਅਸੈਂਬਲੀ ਕਰਵਾਈ

ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਸਥਾਨਕ ਮੁਕਤਸਰ ਰੋਡ ਕੋਟਕਪੂਰਾ ਵਿਖੇ ‘ਬੱਚੇ ਮਨ ਕੇ ਸੱਚੇ’ ਵਿਸ਼ੇ ’ਤੇ ਇਕ ਵਿਸੇਸ ਅਸੈਂਬਲੀ ਕੀਤੀ ਗਈ। ਅਸੈਂਬਲੀ ਵਿਚ ਬੱਚਿਆਂ ਦੀ ਮਾਸੂਮੀਅਤ, ਸੱਚਾਈ ਅਤੇ ਚੰਗੇ ਗੁਣਾਂ ਨਾਲ ਜੁੜੇ ਭਾਵਪੂਰਨ ਸੁਨੇਹੇ ਦਿੱਤੇ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਸੱਚ ਦੇ ਰਾਹ ’ਤੇ ਚੱਲਣ ਦੀ ਭਾਵਨਾ ਪੈਦਾ ਕੀਤੀ।

ਅਜੀਤ ਡੈਸਕ 14-11-2026
ਕੋਟਕਪੂਰਾ, 13 ਨਵੰਬਰ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਸਥਾਨਕ ਮੁਕਤਸਰ ਰੋਡ ਕੋਟਕਪੂਰਾ ਵਿਖੇ ‘ਬੱਚੇ ਮਨ ਕੇ ਸੱਚੇ’ ਵਿਸ਼ੇ ’ਤੇ ਇਕ ਵਿਸੇਸ ਅਸੈਂਬਲੀ ਕੀਤੀ ਗਈ। ਅਸੈਂਬਲੀ ਵਿਚ ਬੱਚਿਆਂ ਦੀ ਮਾਸੂਮੀਅਤ, ਸੱਚਾਈ ਅਤੇ ਚੰਗੇ ਗੁਣਾਂ ਨਾਲ ਜੁੜੇ ਭਾਵਪੂਰਨ ਸੁਨੇਹੇ ਦਿੱਤੇ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਸੱਚ ਦੇ ਰਾਹ ’ਤੇ ਚੱਲਣ ਦੀ ਭਾਵਨਾ ਪੈਦਾ ਕੀਤੀ। ਇਸ ਮੌਕੇ ਜਮਾਤ ਪਹਿਲੀ ਦੇ ਵਿਦਿਆਰਥੀਆਂ ਨੇ ਉਤਸਾਹ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਵਲੋਂ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿਚ ਕਵਿਤਾਵਾਂ, ਵਿਚਾਰ, ਭਾਸ਼ਣ ਅਤੇ ਡਾਂਸ ਆਦਿ ਰੂਪ ਵਿਚ ਬਹੁਤ ਹੀ ਸੁੰਦਰ ਪੇਸ਼ਕਾਰੀਆਂ ਕੀਤੀਆਂ ਗਈਆਂ। ਉਨ੍ਹਾਂ ਦੀਆਂ ਰਚਨਾਤਮਕ ਪੇਸ਼ਕਾਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਇਸ ਅਸੈਂਬਲੀ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਨੇ ਵੀ ਖੇਡ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਬੱਚੇ ਮਨ ਕੇ ਸੱਚੇ’ ਵਿਸ਼ੇ ਨਾਲ ਜੁੜੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਨ੍ਹਾਂ ਵਿਚ ਸੱਚਾਈ, ਇਮਾਨਦਾਰੀ ਤੇ ਨੈਤਿਕ ਮੁੱਲਾਂ ਦੀ ਭਾਵਨਾ ਪੈਦਾ ਕਰਨੀ ਸੀ, ਤਾਂ ਜੋ ਉਹ ਆਪਣੇ ਜੀਵਨ ਵਿਚ ਚੰਗੇ ਇਨਸਾਨ ਬਣ ਸਕਣ। ਸਕੂਲ ਦੇ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਮਨ ਦੇ ਬਹੁਤ ਸੱਚੇ ਅਤੇ ਮਾਸੂਮ ਹੁੰਦੇ ਹਨ, ਜਿਨ੍ਹਾਂ ਨੂੰ ਸਹੀ ਸੇਧ ਦੇਣਾ ਸਾਡਾ ਫ਼ਰਜ਼ ਹੈ।
ਪਿਛਲੀ ਖ਼ਬਰ ਹਲਕਾ ਜੈਤੋ ’ਚ ਕਾਂਗਰਸ ਤੋਂ ਬਾਅਦ ‘ਆਪ’ ਤੇ ਅਕਾਲੀ ਦਲ (ਬ) ਅੰਦਰ ਵੀ ਉੱਠਣ ਲੱਗੇ ਬਗਾਵਤੀ ਸੁਰ ਅਗਲੀ ਖ਼ਬਰ ਆਈ.ਪੀ.ਐਲ ਆਕਸ਼ਨ ਹਾਊਸ ਮੁਕਾਬਲੇ ’ਚ ਬਾਬਾ ਫ਼ਰੀਦ ਲਾਅ ਕਾਲਜ ਦੀ ਟੀਮ ਪਹਿਲੇ ਸਥਾਨ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।