227 ਬੋਤਲਾਂ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ
ਕੋਟਕਪੂਰਾ, 12 ਨਵੰਬਰ (ਮੋਹਰ ਸਿੰਘ ਗਿੱਲ)-ਗਗਨਦੀਪ ਸਿੰਘ ਐਕਸਾਈਜ਼ ਅਫ਼ਸਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਬੱਸ ਅੱਡਾ ਸੰਧਵਾਂ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਡਿੰਪਲ ਸਿੰਘ ਵਾਸੀ ਸੰਧਵਾਂ ਬਾਹਰੋਂ ਲਿਆ ਕੇ ਸ਼ਰਾਬ ਵੇਚਣ ਦਾ ਆਦੀ ਹੈ। ਜੇਕਰ ਮੌਕੇ ’ਤੇ ਰੇਡ ਕੀਤੀ ਜਾਵੇ ਤਾਂ ਡਿੰਪਲ ਸਿੰਘ ਭਾਰੀ ਮਾਤਰਾ ’ਚ ਬਾਹਰਲੇ ਠੇਕਿਆਂ ਤੋਂ ਲਿਆਂਦੀ ਸ਼ਰਾਬ ਬਰਾਮਦ ਕੀਤੀ ਜਾ ਸਕਦੀ ਹੈ।
ਅਜੀਤ ਡੈਸਕ
13-11-2026