17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਵ: ਮੁਨਸ਼ੀ ਸਿੰਘ ਬਰਾੜ ਦੀ ਯਾਦ ’ਚ ਪਰਿਵਾਰ ਨੇ ਜਿੰਮ ਲਈ 3 ਲੱਖ ਰੁਪਏ ਦੀ ਸਹਾਇਤਾ ਦਿੱਤੀ

ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪਿੰਡ ਜੀਵਨਵਾਲਾ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਵਾਏ ਜਾ ਰਹੇ ਨਵੇਂ ਜਿੰਮ ਲਈ ਸਵ: ਮੁਨਸ਼ੀ ਸਿੰਘ ਬਰਾੜ ਪਿੰਡ ਜੀਵਨਵਾਲਾ ਦੇ ਸਮੂਹ ਬਰਾੜ ਪਰਿਵਾਰ ਵਲੋਂ ਡਾ. ਐਸ.

ਅਜੀਤ ਡੈਸਕ 17-10-2026
ਫ਼ਰੀਦਕੋਟ, 16 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪਿੰਡ ਜੀਵਨਵਾਲਾ ਵਿਖੇ ਗ੍ਰਾਮ ਪੰਚਾਇਤ ਵਲੋਂ ਬਣਵਾਏ ਜਾ ਰਹੇ ਨਵੇਂ ਜਿੰਮ ਲਈ ਸਵ: ਮੁਨਸ਼ੀ ਸਿੰਘ ਬਰਾੜ ਪਿੰਡ ਜੀਵਨਵਾਲਾ ਦੇ ਸਮੂਹ ਬਰਾੜ ਪਰਿਵਾਰ ਵਲੋਂ ਡਾ. ਐਸ.ਐਸ. ਬਰਾੜ ਫ਼ਰੀਦਕੋਟ ਰਾਹੀਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ 3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਪਿੰਡ ਦੇ ਸਰਪੰਚ ਬਲਦੇਵ ਸਿੰਘ ਰੋਮਾਣਾ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਪਤਵੰਤਿਆਂ ਵਲੋਂ ਡਾ. ਐਸ.ਐਸ ਬਰਾੜ ਨੂੰ ਜੀ ਆਇਆਂ ਨੂੰ ਕਿਹਾ ਤੇ ਜਿੰਮ ਲਈ 3 ਲੱਖ ਰੁਪਏ ਦੀ ਸਹਾਇਤਾ ਦੇਣ ਲਈ ਦੇਸ਼ ਵਿਦੇਸ਼ ਵਿਚ ਵੱਸਦੇ ਸਵ: ਮੁਨਸ਼ੀ ਸਿੰਘ ਬਰਾੜ ਦੇ ਪਰਿਵਾਰ ਦਾ ਧੰਨਵਾਦ ਕੀਤਾ। ਪਿੰਡ ਦੀ ਪੰਚਾਇਤ ਵਲੋਂ ਡਾ. ਬਰਾੜ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ੍ਹ ਦੇਖ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਗੋਂਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੇਰਨਾ ਕਾਰਨ ਬਰਾੜ ਪਰਿਵਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਨੇਕ ਕਾਰਜ ਕੀਤਾ। ਇਸ ਮੌਕੇ ਮੈਂਬਰ ਪੰਚਾਇਤ ਗੁਰਨਾਮ ਸਿੰਘ ਬਰਾੜ, ਹਾਕਮ ਸਿੰਘ ਮਨਹਾਸ, ਹਰਨੇਕ ਸਿੰਘ ਰੋਮਾਣਾ, ਹਰਜੀਤ ਸਿੰਘ, ਰਿਟਾ. ਮੈਨੇਜਰ ਅਮਰਜੀਤ ਸਿੰਘ ਗੋਂਦਾਰਾ, ਚਰਨਜੀਤ ਸਿੰਘ ਗੋਂਦਾਰਾ, ਦਰਸ਼ਨ ਸਿੰਘ ਬਰਾੜ, ਵਾਟਰ ਵਰਕਸ ਕਮੇਟੀ ਪ੍ਰਧਾਨ ਗੁਰਬਖਸ਼ ਸਿੰਘ, ਧਰਮ ਸਿੰਘ ਰੋਮਾਣਾ, ਚਮਕੌਰ ਸਿੰਘ, ਗੁਰਚਰਨ ਸਿੰਘ, ਲੱਖਾ ਸਿੰਘ, ਨਿੰਮਾ ਸਿੰਘ, ਕੁਲਦੀਪ ਸਿੰਘ ਤੇ ਪਤਵੰਤੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਤਾਇਕਵਾਂਡੋ ’ਚ ਦੋ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।