13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅੰਡਰ-14 ਕਿ੍ਕਟ ਮੁਕਾਬਲਿਆਂ ’ਚ ਫ਼ਰੀਦਕੋਟ ਦੀ ਟੀਮ ਨੇ ਫ਼ਿਰੋਜ਼ਪੁਰ ਨੂੰ ਹਰਾਇਆ

ਫ਼ਰੀਦਕੋਟ , 12 ਅਕਤੂਬਰ ( ਸਰਬਜੀਤ ਸਿੰਘ )- ਫ਼ਰੀਦਕੋਟ ਕਿ੍ਕਟ ਐਸੋਸੀਏਸ਼ਨ ਦੇ ਸਕੱਤਰ ਡਾ . ਏ .

ਅਜੀਤ ਡੈਸਕ 13-10-2026
ਫ਼ਰੀਦਕੋਟ , 12 ਅਕਤੂਬਰ ( ਸਰਬਜੀਤ ਸਿੰਘ )- ਫ਼ਰੀਦਕੋਟ ਕਿ੍ਕਟ ਐਸੋਸੀਏਸ਼ਨ ਦੇ ਸਕੱਤਰ ਡਾ . ਏ . ਜੀ . ਐਸ ਬਾਵਾ ਨੇ ਦੱਸਿਆ ਕਿ ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾਂਦੇ ਉਮਰ ਵਰਗ 14 ਸਾਲਾਂ ਦੇ ਇੰਟਰ ਡਿਸਟਿ੍ਰਕ ਕਿ੍ਕਟ ਟੂਰਨਾਮੈਂਟ ਵਿਚ ਫ਼ਰੀਦਕੋਟ ਦੀ ਟੀਮ ਨੇ ਫ਼ਿਰੋਜ਼ਪੁਰ ਦੀ ਟੀਮ ਨੂੰ 30 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ । ਜਿਸ ਵਿਚ ਫ਼ਰੀਦਕੋਟ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 116 ਦੌੜਾਂ ਬਣਾਈਆਂ । ਇਨ੍ਹਾਂ ਵਿਚ ਫ਼ਰਦਿਕੋਟ ਟੀਮ ਦੇ ਕਪਤਾਨ ਆਰਵ ਸੰਧੂ ਨੇ 36, ਗੁਰਭਗਤ 24 ਅਤੇ ਅਰਜੁਨ ਧਾਲੀਵਾਲ , ਕਰਨ ਸੇਠੀ ਨੇ 11, 11 ਦੌੜਾਂ ਬਣਾਈਆਂ । ਜਿਸ ਦਾ ਪਿੱਛਾ ਕਰਦੇ ਹੋਏ ਫ਼ਿਰੋਜ਼ਪੁਰ ਦੀ ਟੀਮ 23 ਓਵਰਾਂ ਵਿਚ ਸਿਰਫ਼ 86 ਸਕੋਰ ਹੀ ਬਣਾ ਸਕੀ । ਜਿਸ ਵਿਚ ਯਸ਼ ਵਰਧਨ ਨੇ 50 ਸਕੋਰ ਦਾ ਯੋਗਦਾਨ ਪਾਇਆ । ਫ਼ਰੀਦਕੋਟ ਦੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਭੁਪਿੰਦਰ , ਚੰਦਨ 2-2 ਵਿਕਟਾਂ ਆਰਵ , ਕਰਨ , ਰਾਜਪਲ ਹੋਰਾਂ ਨੇ 1-1 ਵਿਕਟ ਪ੍ਰਾਪਤ ਕੀਤੀ । ਟੀਮ ਨੂੰ ਮੁਬਾਰਕ ਦੇਣ ਵਿਚ ਫ਼ਰੀਦਕੋਟ ਕਿ੍ਕਟ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸ਼ਾਮ ਗਰਗ , ਸਤੀਸ਼ ਸ਼ਰਮਾ ਖ਼ਜ਼ਾਨਚੀ , ਪਰਮਿੰਦਰ ਸਿੰਘ ਗਿੱਲ ਸਿਲੇਕਟਰ , ਬਲਜਿੰਦਰ ਸਿੰਘ ਜਿੰਦ ਸਿਲੇਕਟਰ , ਯੋਗੇਸ਼ ਚਾਵਲਾ ਸੀ . ਪੀ . ਓ . ਵਰੁਨ ਸ਼ਰਮਾ , ਗੁਰਕਰਨ ਸਿੰਘ , ਸਰਵਣ ਕੁਮਾਰ ਵੀ ਹਾਜ਼ਰ ਸਨ । 06.57 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਕੋਟਕਪੂਰਾ ,12 ਅਕਤੂਬਰ ( ਮੋਹਰ ਸਿੰਘ ਗਿੱਲ )- ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗਸ਼ਤ ’ ਤੇ ਸਨ । ਜਦ ਪੁਲਿਸ ਪਾਰਟੀ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਗੁਰਦੁਆਰਾ ਦਸਵੀਂ ਪਾਤਸ਼ਾਹੀ ਪਿੰਡ ਢਿੱਲਵਾਂ ਕਲਾਂ ਤੋਂ ਲਿੰਕ ਰੋਡ ਅੰਮ੍ਰਿਤਸਰ ਬਠਿੰਡਾ ਹਾਈਵੇ ਨੂੰ ਜਾ ਰਹੇ ਸਨ ਤਾਂ ਪੁਲ਼ ਸੂਆ ਬਾਹੱਦ ਰਕਬਾ ਪਿੰਡ ਢਿੱਲਵਾਂ ਕਲਾਂ ਪਾਸ ਪੁੱਜੇ ਤਾਂ ਸੱਜੀ ਸਾਈਡ ਪਟੜੀ ’ ਤੇ ਲੱਗੇ ਬੋਹੜ ਦੇ ਦਰੱਖ਼ਤ ਕੋਲ ਇਕ ਸ਼ੱਕੀ ਮੋਨਾ ਨੌਜਵਾਨ ਖੜਾ ਦਿਖਾਈ ਦਿੱਤਾ । ਜਿਸ ਨੂੰ ਚੈਕ ਕਰਨ ਲਈ ਪੁਲਿਸ ਪਾਰਟੀ ਨੇ ਗੱਡੀ ਰੋਕੀ ਤਾਂ ਪੁਲਿਸ ਪਾਰਟੀ ਨੂੰ ਗੱਡੀ ਵਿਚੋਂ ਉਤਰਦੀ ਵੇਖ ਕੇ ਉਸ ਵਿਅਕਤੀ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਕੋਈ ਚੀਜ / ਵਸਤੂ ਕੱਢ ਕੇ ਸੂਏ ਵਿਚ ਸੁੱਟਣ ਦੀ ਕੋਸ਼ਿਸ਼ ਕੀਤੀ । ਜੋ ਪਟੜੀ ਕੋਲ਼ ਜ਼ਮੀਨ ’ ਤੇ ਡਿੱਗ ਪਈ ਅਤੇ ਉਹ ਵਿਅਕਤੀ ਪਿਛਲੇ ਪਾਸੇ ਨੂੰ ਖਿਸਕਣ ਲੱਗਾ । ਉਪਰੰਤ ਉਸ ਨੂੰ ਸ਼ੱਕ ਦੇ ਆਧਾਰ ’ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ । ਉਸ ਨੇ ਆਪਣੀ ਪਹਿਚਾਣ ਕਰਮ ਚੰਦ ਉਰਫ਼ ਲਾਡੀ ਵਾਸੀ ਪਿੰਡ ਸੰਧਵਾਂ , ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ । ਤਲਾਸ਼ੀ ਦੌਰਾਨ ਉਸ ਕੋਲੋਂ 06.57 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਸਬੰਧ ’ ਚ ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਥਾਣੇ ’ ਚ ਮਾਮਲਾ ਦਰਜ ਕੀਤਾ ਹੈ ।
ਪਿਛਲੀ ਖ਼ਬਰ ਖਿਡਾਰੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਕੀਤਾ ਰਵਾਨਾ ਅਗਲੀ ਖ਼ਬਰ ਗੁਰਦਾਸ ਸਿੰਘ ਵਾੜਾਦਰਾਕਾ ਇਕਾਈ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।