08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਲੱਡੂ ਵੰਡੇ

ਬਰਗਾੜੀ, 7 ਅਕਤੂਬਰ ( ਗੋਂਦਾਰਾ)-ਪਰਗਟ ਸਿੰਘ ਦੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਹਲਕਾ ਇੰਚ. ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ’ਚ ਪਿੰਡ ਝੱਖੜਵਾਲਾ ਵਿਖੇ ਲੱਡੂ ਵੰਡੇ ਗਏ।

ਅਜੀਤ ਡੈਸਕ 08-10-2026
ਬਰਗਾੜੀ, 7 ਅਕਤੂਬਰ ( ਗੋਂਦਾਰਾ)-ਪਰਗਟ ਸਿੰਘ ਦੇ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਹਲਕਾ ਇੰਚ. ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ’ਚ ਪਿੰਡ ਝੱਖੜਵਾਲਾ ਵਿਖੇ ਲੱਡੂ ਵੰਡੇ ਗਏ। ਢਿੱਲਵਾਂ ਨੇ ਕਿਹਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਮਾਮਲਾ ਪਿਛਲੇ ਸਮੇਂ ਤੋਂ ਲਟਕਿਆਂ ਹੋਇਆ ਸੀ ਜੋ ਹੁਣ ਹੱਲ ਹੋ ਗਿਆ ਹੈ। ਇਸ ਨਾਲ ਪਾਰਟੀ ’ਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਪਰਗਟ ਸਿੰਘ ਪ੍ਰਧਾਨ ਬਣਨ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਦੇ ਮੂੰਹ ਬੰਦ ਹੋ ਗਏ ਜੋ ਕਾਂਗਰਸ ਦੇ ਪਾਟੋਧਾੜ ਹੋਣ ਦੀਆਂ ਗੱਲਾਂ ਕਰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਪਰਗਟ ਸਿੰਘ ਦੀ ਅਗਵਾਈ ’ਚ ਪੂਰਨ ਸਫਲਤਾ ਵੱਲ ਵੱਧੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਵ. ਡਾ. ਮਨਮਹੋਣ ਸਿੰਘ ਦੁਆਰਾ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਹ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਉਣ ਨੂੰ ਪਹਿਲ ਦੇਣ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਸੁਰਜੀਤ ਸਿੰਘ ਸਰਾਂ, ਮਹਾਂਵੀਰ ਸਿੰਘ, ਰਣਜੀਤ ਸਿੰਘ ਪੰਚ, ਵਕੀਲ ਸਿੰਘ, ਦਰਸ਼ਨ ਸਿੰਘ, ਸਵਰਨ ਸਿੰਘ ਪੰਚ, ਪਾਲ ਸਿੰਘ ਪੰਚ, ਦੇਵ ਸਿੰਘ ਢਿੱਲੋਂ, ਗੁਰਮੀਤ ਸਿੰਘ, ਸੱਤਾ ਭਾਊ, ਬਲਵੀਰ ਸਿੰਘ ਪ੍ਰਧਾਨ ਮਿੱਠੂ ਰਾਮ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਏਅਰਟੈੱਲ ਦੇ ਟਾਵਰ ’ਤੋਂ ਮਹਿੰਗਾ ਸਾਮਾਨ ਚੋਰੀ ਅਗਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕ ਲਹਿਰ ਬਣਾਉਣਾ ਜ਼ਰੂਰੀ: ਚੇਅਰਮੈਨ ਗਗਨ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।