08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡਾ. ਅੰਬੇਦਕਰ ਅਪਾਹਜ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ

ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਦਕਰ ਅਪਾਹਜ ਵੈਲਫੇਅਰ ਸੁਸਾਇਟੀ ਸਭਾ (ਰਜਿ.)

ਅਜੀਤ ਡੈਸਕ 08-10-2026
ਫ਼ਰੀਦਕੋਟ, 7 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਦਕਰ ਅਪਾਹਜ ਵੈਲਫੇਅਰ ਸੁਸਾਇਟੀ ਸਭਾ (ਰਜਿ.) ਫ਼ਰੀਦਕੋਟ ਦੀ ਮੀਟਿੰਗ ਸੰਯੁਕਤ ਸਕੱਤਰ ਕੋਮਲਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅੰਗਹੀਣ ਵਰਗ ਅਜੋਕੇ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਬਣਦੇ ਬੁਨਿਆਦੀ ਹੱਕਾਂ ਲਈ ਹਰ ਪਾਰਟੀ ਦੀ ਸਰਕਾਰ ਅੱਗੇ ਗੁਹਾਰ ਲਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੜ੍ਹੇ ਲਿਖੇ ਅੰਗਹੀਣਾਂ ਨੂੰ ਵੱਖ-ਵੱਖ ਵਿਭਾਗਾਂ ’ਚ ਨਿਯੁਕਤੀ ਅੰਗਹੀਣ ਕੋਟੇ ਮੁਤਾਬਿਕ ਕੀਤੀ ਜਾਵੇ, ਪੈਨਸ਼ਨ 1500 ਤੋਂ ਵਧਾ ਕੇ 5 ਹਜ਼ਾਰ ਰੁਪਏ ਕੀਤੀ ਜਾਵੇ। ਇਸ ਮੌਕੇ ਵਿੱਤ ਸਕੱਤਰ ਬੇਅੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬਰਾੜ, ਪੂਨਮਦੀਪ ਕੌਰ, ਵਿਕਰਮ ਸਿੰਘ, ਸੁਨੀਲ ਕੁਮਾਰ, ਵਤਨਵੀਰ ਜ਼ਖਮੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੇਂਗੂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵਲੋਂ ਜਾਗਰੂਕਤਾ ਪ੍ਰਚਾਰ ਅਗਲੀ ਖ਼ਬਰ ਪਰਗਟ ਸਿੰਘ ਦੀ ਨਿਯੁਕਤੀ ਨਾਲ ਸਰਕਾਰ ਬਣਨ ਦਾ ਰਾਹ ਪੱਧਰਾ : ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।