07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ, 6 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ ਪ੍ਰਸਿੱਧ ਲੇਖਕ ਇਕਬਾਲ ਘਾਰੂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਫ਼ਰੀਦਕੋਟ ਵਿਖੇ ਹੋਈ।

ਅਜੀਤ ਡੈਸਕ 07-10-2026
ਫ਼ਰੀਦਕੋਟ, 6 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ ਪ੍ਰਸਿੱਧ ਲੇਖਕ ਇਕਬਾਲ ਘਾਰੂ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਫ਼ਰੀਦਕੋਟ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਪ੍ਰੋ. ਪਾਲ ਸਿੰਘ, ਦਰਸ਼ਨ ਸਿੰਘ ਵਿਰਦੀ, ਪ੍ਰੋਫੈਸਰ ਨਿਰਮਲ ਕੌਸ਼ਿਕ ਸੁਸ਼ੋਭਿਤ ਹੋਏ। ਮੀਟਿੰਗ ਵਿਚ ਸਭਾ ਦੇ ਜਰਨਲ ਸਕੱਤਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਇੰਜੀਨੀਅਰ ਦਰਸ਼ਨ ਰੋਮਾਣਾ, ਵਤਨਵੀਰ ਜ਼ਖ਼ਮੀ, ਸੁਖਦੇਵ ਸਿੰਘ ਮਚਾਕੀ, ਗਿਆਨੀ ਮੁਖਤਿਆਰ ਸਿੰਘ ਵੰਗੜ, ਨਛੱਤਰ ਸਿੰਘ ਮਾਹਲਾ, ਸਾਧੂ ਸਿੰਘ ਚਮੇਲੀ, ਹਰਸੰਗੀਤ ਸਿੰਘ ਗਿੱੱਲ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ, ਲਾਲ ਸਿੰਘ ਕਲਸੀ, ਜਗਦੀਸ਼ ਹਸਰਤ, ਡਾ. ਨਿਰਮਲ ਕੌਸ਼ਿਕ, ਪਰਮ ਪੰਜਾਬੀ ਨੇ ਭਾਗ ਲਿਆ। ਸਭ ਤੋਂ ਪਹਿਲਾਂ ਸਭਾ ਵਲੋਂ ਇਕਬਾਲ ਘਾਰੂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਸੇਖੋਂ ਪੰਜਾਬ ਵਲੋਂ ਕੇਂਦਰੀ ਸਭਾ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਨਿਰਮਲ ਕੌਸ਼ਿਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਹਿੰਦੀ ਸਾਹਿਤ ਦੇ ਲੇਖਣ, ਵਾਧੇ, ਪ੍ਰਚਾਰ, ਪ੍ਰਸਾਰ ਲਈ ਪੰਜਾਬੀ ਹਿੰਦੀ ਸਾਹਿਤ ਰਤਨ ਸਨਮਾਨ 2026 ਮਿਲਣ ’ਤੇ ਦੋਵਾਂ ਲੇਖਕਾਂ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾ ਤੇ ਸਨਮਾਨ ਮਿਲਣ ਦੀ ਵਧਾਈ ਦਿੱਤੀ ਅਤੇ ਖੁਸ਼ੀ ਪ੍ਰਗਟਾਈ। ਇਸ ਉਪਰੰਤ ਸਟੇਜ ਸਕੱਤਰ ਦਰਸ਼ਨ ਰੋਮਾਣਾ ਨੇ ਸਭਾ ਦੇ ਮੈਂਬਰਾਂ ਨੂੰ ਆਪਣੀ ਆਪਣੀ ਆਪਣੀ ਰਚਨਾ ਪੇਸ਼ ਕਰਨ ਲਈ ਸਟੇਜ ’ਤੇ ਬੁਲਾਇਆ। ਹਾਜ਼ਰ ਲੇਖਕਾਂ ਨੇ ਆਪੋ ਆਪਣੇ ਕਲਾਮ ਪੇਸ਼ ਕੀਤੇ ਅਤੇ ਵਾਹ! ਵਾਹ! ਖੱਟੀ। ਅਖੀਰ ਵਿਚ ਇਕਬਾਲ ਘਾਰੂ ਅਤੇ ਨਿਰਮਲ ਕੌਸ਼ਿਕ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਧੀਆ ਢੰਗ ਨਾਲ ਚਾਨਣਾ ਪਾਇਆ। ਅੰਤ ਵਿਚ ਸਭਾ ਵਲੋਂ ਪੰਜਾਬੀ ਦੇ ਹਾਸ ਵਿਅੰਗ ਲੇਖਕ ਕੇ. ਐਲ. ਗਰਗ (ਮੋਗਾ) ਦੇ ਅਕਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਮਣੀ ਦੇ ਭਾਣਜੇ ਕੁਲਦੀਪ ਸਿੰਘ ਸਹੋਤਾ ਦੀ ਅਚਾਨਕ ਮੌਤ ’ਤੇ ਡੂੰਘਾ ਦੁੱਖ ਪ੍ਰਗਟਾਇਆ।
ਪਿਛਲੀ ਖ਼ਬਰ ਬੀਬੀ ਹਰਸਿਮਰਤ ਕੌਰ ਬਾਦਲ ਦੀ ਫ਼ੇਰੀ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ : ਲਾਲੀ ਬਾਦਲ ਅਗਲੀ ਖ਼ਬਰ ਕੌਮੀ ਸ਼ਾਹ ਮਾਰਗ ਦੇ ਸਰਵਿਸ ਰੋਡ ’ਤੇ ਦੁਰਘਟਨਾਵਾਂ ਦੀ ਰੋਕਥਾਮ ਲਈ ਹੰਪ ਬਣਾਉਣ ਤੇ ਲਾਈਟਾਂ ਦੀ ਮੁਰੰਮਤ ਸੰਬੰਧੀ ਮੰਗ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।