ਆਂਗਣਵਾੜੀ ਸੈਂਟਰਾਂ ਦੇ ਬੱਚੇ ਮਹੀਨਾਵਾਰ ਖੁਰਾਕ ਤੋਂ ਵਾਂਝੇ
ਬਰਗਾੜੀ, 29 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਪਿੰਡਾਂ, ਸ਼ਹਿਰਾਂ ’ਚ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬੱਚਿਆਂ ਦੀ ਸਾਂਭ-ਸੰਭਾਲ ਲਈ ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਲੋਂ ਹਰ ਮਹੀਨੇ ਉਨ੍ਹਾਂ ਲਈ ਲੋੜੀਂਦੀ ਖੁਰਾਕ ਭੇਜੀ ਜਾਂਦੀ ਸੀ ਪ੍ਰੰਤੂ ਹੁਣ ਪਿਛਲੇ ਲਗਪਗ ਪਿਛਲੇ ਢਾਈ ਮਹੀਨੇ ਤੋਂ ਇਨ੍ਹਾਂ ਸੈਂਟਰਾਂ ਦੇ ਬੱਚੇ ਇਸ ਮਹੀਨਾਵਾਰ ਖੁਰਾਕ ਤੋਂ ਵਾਂਝੇ ਹਨ।
ਬਰਗਾੜੀ, 29 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਭਲੀ-ਭਾਂਤ ਵਾਕਫ਼ ਹਾਂ ਕਿ ਪਿੰਡਾਂ, ਸ਼ਹਿਰਾਂ ’ਚ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਬੱਚਿਆਂ ਦੀ ਸਾਂਭ-ਸੰਭਾਲ ਲਈ ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ’ਚ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਵਿਭਾਗ ਵਲੋਂ ਹਰ ਮਹੀਨੇ ਉਨ੍ਹਾਂ ਲਈ ਲੋੜੀਂਦੀ ਖੁਰਾਕ ਭੇਜੀ ਜਾਂਦੀ ਸੀ ਪ੍ਰੰਤੂ ਹੁਣ ਪਿਛਲੇ ਲਗਪਗ ਪਿਛਲੇ ਢਾਈ ਮਹੀਨੇ ਤੋਂ ਇਨ੍ਹਾਂ ਸੈਂਟਰਾਂ ਦੇ ਬੱਚੇ ਇਸ ਮਹੀਨਾਵਾਰ ਖੁਰਾਕ ਤੋਂ ਵਾਂਝੇ ਹਨ। ਮੌਜੂਦਾ ਸਰਕਾਰ ਨੇ ਸੱਤ੍ਹਾ ’ਚ ਆਉਣ ਤੋਂ ਪਹਿਲਾਂ ਬੱਚਿਆਂ ਤੇ ਨੌਜਵਾਨਾਂ ਦੀ ਬਿਹਤਰੀ ਲਈ ਬਹੁਤ ਸਾਰੀਆਂ ਸਹੂਲਤਾਂ ਦੇਣ ਦੀਆਂ ਗਾਰੰਟੀਆਂ ਦਿੱਤੀਆਂ ਸਨ ਪ੍ਰੰਤੂ ਸੱਤ੍ਹਾ ’ਚ ਆਉਣ ਤੇ ਇਸ ਸਰਕਾਰ ਦੀ ਪਿਛਲੇ ਚਾਰ ਸਾਲ ਤੋਂ ਉੱਪਰ ਦੇ ਕਾਰਜਕਾਲ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਸੂਝਵਾਨ ਲੋਕਾਂ ਦਾ ਮੰਨਣਾ ਹੈ ਕਿ ਇਕ ਚੰਗੇ ਸਮਾਜ ਦੀ ਉਸਾਰੀ ਚੰਗੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਤੇ ਜਦੋਂ ਖਾਸਕਰ ਗਰੀਬ ਘਰਾਂ ਦੇ ਬੱਚੇ ਹੀ ਖੁਰਾਕ ਤੋਂ ਵਾਂਝੇ ਰਹਿਣਗੇ ਤਾਂ ਸਿਹਤਮੰਦ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਜਦੋਂ ਆਂਗਣਵਾੜੀ ਸੈਂਟਰ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਇਸ ਵਿਭਾਗ ਦਾ ਚਾਰਜ ਪਹਿਲਾਂ ਵਾਲੇ ਮਹਿਕਮੇ ਤੋਂ ਬਦਲ ਕਿ ਹੋਰ ਨੂੰ ਦਿੱਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ ਤੇ ਇਨ੍ਹਾਂ ’ਚ ਕਿੰਨੀ ਸਚਾਈ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਬੱਚਿਆਂ ਦੇ ਮਾਪਿਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਦੀ ਮਹੀਨਾਵਾਰ ਖੁਰਾਕ ਸਮੇਂ ਸਿਰ ਸੈਂਟਰਾਂ ’ਚ ਪਹੁੰਚਾਈ ਜਾਵੇ ਤਾਂ ਕਿ ਉਨ੍ਹਾਂ ਦੇ ਬੱਚੇ ਪੇਟ ਭਰ ਖਾਣਾ ਖਾਣ ਦੇ ਸਮਰੱਥ ਹੋ ਸਕਣ।