24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਏ ਐਂਡ ਡੀ ਫ਼ਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਧੂਮਧਾਮ ਨਾਲ ਮਨਾਇਆ

ਕੋਟਕਪੂਰਾ, 23 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਮੁਕਤਸਰ ਰੋਡ ਏ ਐਂਡ ਡੀ ਫਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਏ ਐਂਡ ਡੀ ਫਾਰਮਾ ਦੇ ਐਮ.

ਮੇਲੇ ’ਚ ਦੂਜੇ ਰਾਜ ਤੋਂ ਆਏ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਦੇ ਹੋਏ। (ਸੱਜੇ) ਮੇਲੇ ’ਚ ਗਿੱਧਾ ਪੇਸ਼ ਕਰਦੀਆਂ ਹੋਈਆਂ ਮੁਟਿਆਰਾਂ। ਅਜੀਤ ਤਸਵੀਰ 24-09-2026
ਕੋਟਕਪੂਰਾ, 23 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਮੁਕਤਸਰ ਰੋਡ ਏ ਐਂਡ ਡੀ ਫਾਰਮਾ ਵਿਖੇ 11ਵਾਂ ਆਯੁਰਵੇਦ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ’ਚ ਏ ਐਂਡ ਡੀ ਫਾਰਮਾ ਦੇ ਐਮ.ਡੀ. ਵੈਦ ਗਗਨ ਅਰੋੜਾ ਅਤੇ ਫ਼ਾਰਐਵਰ ਆਯੁਰਵੇਦਾ ਦੀ ਐਮ.ਡੀ. ਡਾ. ਪ੍ਰਿੰਸੀ ਅਰੋੜਾ ਵਲੋਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਫ਼ਰੀਦਕੋਟ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਡੀ.ਏ.ਯੂ.ਓ. ਫ਼ਰੀਦਕੋਟ ਡਾ. ਅਮਿਤਾ ਗੁਪਤਾ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਜੀ ਦੀ ਪੂਜਾ ਅਤੇ ਆਰਤੀ ਨਾਲ ਹੋਈ, ਜਿਸ ਵਿਚ ਹਾਜ਼ਰ ਸਾਰੇ ਡਾਕਟਰਾਂ ਨੇ ਪੂਰਨ ਸ਼ਰਧਾ ਨਾਲ ਹਿੱਸਾ ਲਿਆ। ਡਾ. ਅਮਿਤਾ ਗੁਪਤਾ ਨੇ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਅਤੇ ਡਾਕਟਰਾਂ ਵਿਚਾਲੇ ਆਪਸੀ ਗਿਆਨ ਦੇ ਆਦਾਨ-ਪ੍ਰਦਾਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਨੀਮਾ ਦੇ ਪ੍ਰਧਾਨ ਡਾ. ਸਤੀਸ਼ ਸ਼ਰਮਾ ਨੇ ਸਾਰਿਆਂ ਨੂੰ ਆਯੁਰਵੇਦ ਦਿਵਸ ਦੀ ਵਧਾਈ ਦਿੰਦਿਆਂ ਆਯੁਰਵੇਦ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਬੁਲਾਰਿਆਂ ਵਜੋਂ ਡਾ. ਪ੍ਰਿੰਸੀ ਅਰੋੜਾ ਅਤੇ ਡਾ. ਕੰਚਨ ਮੋਹਨ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੌਰਾਨ ਡਾ. ਵਿਸ਼ੇਸ਼ ਬੁੱਧੀਰਾਜਾ ਨੇ ਧਾਰਮਿਕ ਭਜਨ ਗਾ ਕੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਅੰਤ ਵਿੱਚ ਵੈਦ ਗਗਨ ਅਰੋੜਾ ਨੇ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਡਾਕਟਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਡਾ. ਰੋਹਿਤ ਮੋਂਗਾ, ਡਾ. ਰਾਕੇਸ਼ ਕਟਾਰੀਆ, ਡਾ. ਮੀਨਾ ਬੁੱਧੀਰਾਜਾ, ਡਾ. ਤਰੁਣ ਸ਼ਰਮਾ, ਸੰਜੀਵ ਕੁਮਾਰ ਗਰਗ, ਡਾ. ਨੀਰੂ ਸ਼ਰਮਾ, ਡਾ. ਯਸ਼, ਡਾ. ਲਲਿਤ ਕੁਮਾਰ, ਡਾ. ਰੂਬੀਨਾ ਸਚਦੇਵਾ, ਡਾ. ਸੀਮਾ ਕਟਾਰੀਆ, ਡਾ. ਅਮਨਦੀਪ ਕੌਰ, ਕੁਲਦੀਪ ਸਿੰਘ, ਦਿਲਪ੍ਰੀਤ, ਗੁਰਮੇਲ ਸਿੰਘ, ਉਪ-ਵੈਦ ਹਰਪ੍ਰੀਤ ਸਿੰਘ, ਉਪ-ਵੈਦ ਗਗਨ ਗੁਲਾਟੀ, ਉਪ-ਵੈਦ ਸਰਬਜੀਤ ਸਿੰਘ, ਉਪ-ਵੈਦ ਹਰਦੀਪ ਕੌਰ, ਉਪ-ਵੈਦ ਸੁਖਜਿੰਦਰ ਸਿੰਘ, ਉਪ-ਵੈਦ ਬਲਵਿੰਦਰ ਸਿੰਘ, ਮੈਡਮ ਹਰਮੇਲ ਕੌਰ, ਮੈਡਮ ਦੀਪਿਕਾ ਖੋਸਲਾ, ਰਾਜਵੀਰ ਕੌਰ, ਜੀਵਨਜੋਤੀ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਕੁਲਵੰਤ ਸਿੰਘ ਅਤੇ ਬਲਦੇਵ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਕੌਮੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਅਮਿੱਟ ਛਾਪਾਂ ਛੱਡਦੀ ਹੋਈ ਸਮਾਪਤ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।