ਸਕੂਟਰੀ ਦੀ ਡਿੱਗੀ ’ਚੋਂ ਤਿੰਨ ਲੱਖ ਰੁਪਏ ਚੋਰੀ
ਜੈਤੋ, 13 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)–ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਨਕ ਸ਼ਾਖਾ ਵਿਚੋਂ ਤਿੰਨ ਲੱਖ ਰੁਪਏ ਕਢਵਾ ਕੇ ਪਿੰਡ ਵਾਪਸ ਜਾ ਰਹੇ ਮਾਂ-ਪੁੱਤ ਨਾਲ ਚੋਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀ ਸਕੂਟਰੀ ਦੀ ਡਿੱਗੀ ਦਾ ਤਾਲਾ ਤੋੜ ਕੇ ਉਸ ਵਿਚ ਰੱਖੀ ਤਿੰਨ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ।
ਅਜੀਤ ਡੈਸਕ
14-09-2026