04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

- ਮਾਮਲਾ ਸ਼ੈਦੁ ਸ਼ਾਹ ਚੌਂਕ ਤੋਂ ਨਵਾਂ ਕਿਲ੍ਹਾ ਸੜਕ ਦਾ- ਪ੍ਰਸ਼ਾਸਨ ਦੇ ਸਹਿਯੋਗ ਨਾਲ ਸੜਕ ਦਾ ਨਿਰਮਾਣ ਜਲਦ ਕਰਵਾਇਆ ਜਾਵੇਗਾ : ਅਮਨਦੀਪ ਸਿੰਘ ਬਾਬਾ

ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪੁਰਬਾ)- ਸ਼ੈਦੂ ਸ਼ਾਹ ਚੌਂਕ ਫ਼ਰੀਦਕੋਟ ਤੋਂ ਲੈ ਕੇ ਛਾਉਣੀ ਦੇ ਨਾਲ ਨਵਾਂ ਕਿਲ੍ਹਾ ਸੇਮ ਨਾਲੇ ’ਚ ਸ਼ਹਿਰ ਦਾ ਗੰਦਾ ਪਾਣੀ ਲਗਪਗ 25 ਸਾਲ ਤੋਂ ਪੈ ਰਿਹਾ ਹੈ, ਜਿਸ ਦੀ ਅੱਜ ਤੱਕ ਸਫ਼ਾਈ ਨਹੀਂ ਹੋਈ । ਇਹ ਪਾਣੀ ਕਾਰਨ ਉੱਥੋਂ ਦੀ ਲੰਘਦੀ ਸੜਕ ਵੀ ਪ੍ਰਭਾਵਿਤ ਹੋਈ ਹੈ ।

ਅਜੀਤ ਡੈਸਕ 04-09-2026
ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪੁਰਬਾ)- ਸ਼ੈਦੂ ਸ਼ਾਹ ਚੌਂਕ ਫ਼ਰੀਦਕੋਟ ਤੋਂ ਲੈ ਕੇ ਛਾਉਣੀ ਦੇ ਨਾਲ ਨਵਾਂ ਕਿਲ੍ਹਾ ਸੇਮ ਨਾਲੇ ’ਚ ਸ਼ਹਿਰ ਦਾ ਗੰਦਾ ਪਾਣੀ ਲਗਪਗ 25 ਸਾਲ ਤੋਂ ਪੈ ਰਿਹਾ ਹੈ, ਜਿਸ ਦੀ ਅੱਜ ਤੱਕ ਸਫ਼ਾਈ ਨਹੀਂ ਹੋਈ । ਇਹ ਪਾਣੀ ਕਾਰਨ ਉੱਥੋਂ ਦੀ ਲੰਘਦੀ ਸੜਕ ਵੀ ਪ੍ਰਭਾਵਿਤ ਹੋਈ ਹੈ । ਇਸ ਸੜਕ ਤੋਂ ਲੰਘਣ ਵਾਲੇ ਨਵਾਂ ਕਿਲ੍ਹਾ, ਸੁੱਖਣਵਾਲਾ, ਚੇਤ ਸਿੰਘ ਵਾਲਾ, ਸ਼ੇਰ ਸਿੰਘ ਵਾਲਾ, ਢਾਬ, ਡੋਹਕ, ਸੀਰ ਵਾਲੀ ਆਦਿ ਲੋਕਾਂ ਨੂੰ ਮੁਸ਼ਕਿਲ ਹਾਲਾਤ ਪੈਦਾ ਹੋ ਜਾਂਦੇ ਹਨ । ਇਸ ਸਬੰਧੀ ਵਾਰ-ਵਾਰ ਪ੍ਰਸ਼ਾਸਨ ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਸਫ਼ਾਈ ਦਾ ਕੰਮ ਨਹੀਂ ਕਰਵਾਇਆ ਜਾਂਦਾ । ਇਸ ਸਮੱਸਿਆ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਪ੍ਰਧਾਨ ਗੁਰਮੀਤ ਸਿੰਘ ਕਿੰਗਰਾ, ਪਵਨ ਸ਼ਰਮਾ, ਅਮਰਜੀਤ ਸਿੰਘ ਸੰਧੂ, ਅਮਨ ਇੰਦਰ ਸਿੰਘ, ਜਗਜੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਰਾ, ਮੈਂਬਰ ਬੱਗੜ, ਸਰਪੰਚ ਲਖਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਵਿੰਦਰ ਸਿੰਘ ਸੁੱਖਣ ਵਾਲਾ ਆਦਿ ਨੇ ਲਗਾਤਾਰ ਧਰਨਾ ਲਗਾ ਦਿੱਤਾ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚਅਰਮੈਨ ਅਮਨਦੀਪ ਸਿੰਘ ਬਾਬਾ ਨੇ ਆਪਣੇ ਸਾਥੀਆਂ ਨਾਲ ਜਿੱਥੇ ਇਸ ਧਰਨੇ ਵਿਚ ਖੁਦ ਬੈਠੇ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕਿ ਜਲਦੀ ਠੀਕ ਕੀਤਾ ਜਾਵੇਗਾ। ਇਸ ਉਪਰੰਤ ਚੇਅਰਮੈਨ ਬਾਬਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਵਿਸ਼ੇਸ਼ ਮੀਟਿੰਗ ਕਰਕੇ ਲੋਕਾਂ ਦੀ ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ। ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਸਖ਼ਤ ਹਿਦਾਇਤ ਕਰਦਿਆਂ ਸਫ਼ਾਈ ਦਾ ਇਹ ਕੰਮ ਤੁਰੰਤ ਕਰਨ ਦੇ ਆਦੇਸ਼ ਦਿੱਤੇ। ਚੇਅਰਮੈਨ ਬਾਬਾ ਨੇ ਅੱਗੇ ਦੱਸਿਆ ਕਿ ਚਾਰ ਦਿਨ ਹੋ ਗਏ ਹਨ ਜੇ.ਸੀ.ਬੀ ਦੇ ਨਾਲ ਦੋ ਦੋ ਟਰਾਲੀਆਂ ਇਸ ਕਾਰਜ ਨੂੰ ਪੂਰਾ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਸਫਾਈ ਉਪਰੰਤ ਮਾਰਕੀਟ ਕਮੇਟੀ ਵਲੋਂ ਇਸ ਸੜਕ ਨੂੰ ਦੁਬਾਰਾ ਬਣਾਇਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਐਮਸੀ ਵਾਰਡ ਨੰਬਰ 14 ਜਗਜੀਤ ਸਿੰਘ ਜੱਗੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਯਾਦਵਿੰਦਰ ਸਿੰਘ ਮੀਡੀਆ ਇੰਚਾਰਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਅੱਧ ਵਿਚਕਾਰ ਠੱਪ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਘਣੀਆਂ ਇਕਾਈ ਦੀ ਚੋਣ ਹੋਈ ਕੋਟਕਪੂਰਾ ਦੇ ਚੰਡੀਗੜ੍ਹ ਪਾਰਕ ਨਾਲ ਬਣੇ ਡੰਪ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।