13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਮਨ-ਸ਼ਾਂਤੀ ਨਾਲ ਜਿੱਤਾਂਗੇ ਮਲੋਟ ਨਗਰ ਕੌਂਸਲ ਚੋਣਾਂ-ਡਾ. ਬਲਜੀਤ ਕੌਰ

ਅਜੀਤ ਡੈਸਕ 25-05-2026
ਮਲੋਟ, 24 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਹਿਮ ਪ੍ਰੈੱਸ ਕਾਨਫ਼ਰੰਸ ਕੀਤੀ | ਉਨ੍ਹਾਂ ਮਲੋਟ ਸ਼ਹਿਰ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਅਮਨ-ਸ਼ਾਂਤੀ ਨਾਲ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ | ਡਾ. ਬਲਜੀਤ ਕੌਰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ 'ਤੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਜਵਾਬ ਸ਼ਹਿਰ ਦੇ ਵਿਕਾਸ ਨਾਲ ਦਿੱਤਾ ਜਾਵੇਗਾ | ਮਲੋਟ ਦੇ ਵਿਕਾਸ ਦਾ ਰੋਡਮੈਪ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਐੱਮ.ਸੀ. ਜਿੱਤਣਗੇ, ਉਨ੍ਹਾਂ ਹਰੇਕ ਵਾਰਡ ਨੂੰ 25-25 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ | ਰਾਜਾ ਵੜਿੰਗ ਅੱਜ ਸ਼ਰੇ੍ਹਆਮ ਬਿਆਨ ਦੇ ਕੇ ਗਏ ਹਨ ਕਿ ਉਹ ਸਾਰੇ ਰਲ-ਮਿਲ ਕੇ ਕਮੇਟੀ ਬਣਾਉਣਗੇ ਅਤੇ 'ਝਾੜੂ' ਨੂੰ ਹਰਾਉਣਗੇ | ਵਿਰੋਧੀਆਂ ਦੇ ਉਸ ਤਨਜ਼ 'ਤੇ ਕਿ 'ਮੈਡਮ ਨੂੰ ਏ.ਸੀ. ਕਮਰਿਆਂ ਵਿਚੋਂ ਕੱਢ ਕੇ ਸਿਖ਼ਰ ਦੁਪਹਿਰੇ ਗਲੀਆਂ ਵਿਚ ਵਾੜ ਦਿੱਤਾ', ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਭੁਲੇਖਾ ਹੈ | ਉਹ ਸ਼ੁਰੂ ਤੋਂ ਹੀ ਲੋਕਾਂ ਦੇ ਵਿਚ ਰਹੇ ਹਨ, ਜਦਕਿ ਕਾਂਗਰਸ ਦੇ ਪ੍ਰਧਾਨ ਤੇ ਐੱਮ.ਪੀ. ਤਾਂ ਪਹਿਲਾਂ ਕਦੇ ਲੋਕਾਂ ਦੇ ਘਰਾਂ ਤੱਕ ਗਏ ਵੀ ਨਹੀਂ ਸਨ | ਉਨ੍ਹਾਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ ਕਿ ਸਖ਼ਤੀ ਕੀਤੀ ਜਾਵੇ ਅਤੇ ਬਾਹਰਲੇ ਅਨਸਰਾਂ ਨੂੰ ਹਲਕੇ ਵਿਚੋਂ ਬਾਹਰ ਕੱਢਿਆ ਜਾਵੇ | ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਮਲੋਟ ਹਲਕੇ ਵਿਚ ਸਰਪੰਚੀ ਤੇ ਬਲਾਕ ਸੰਮਤੀ ਦੀਆਂ ਚੋਣਾਂ ਬਿਲਕੁਲ ਸ਼ਾਂਤੀਪੂਰਵਕ ਕਰਵਾਈਆਂ ਹਨ |
ਪਿਛਲੀ ਖ਼ਬਰ ਅਕਾਲੀ ਉਮੀਦਵਾਰ ਭਾਈ ਗਗਨਦੀਪ ਸਿੰਘ ਦੇ ਹੱਕ 'ਚ ਅਕਾਲੀ ਆਗੂਆਂ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਮੋਗਾ-ਕੋਟਕਪੂਰਾ ਰੇਲਵੇ ਫਲਾਈਓਵਰ ਬਿ੍ਜ ਕੋਲ ਖਾਲੀ ਪਲਾਟ 'ਚੋਂ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮਿਲੀ ਲਾਸ਼ • ਪੁਲਿਸ ਮੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।