13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਲੋਟ ਦੇ ਵਾਰਡ ਨੰਬਰ 23 'ਚ ਫਸਵਾਂ ਮੁਕਾਬਲਾ

ਮਲੋਟ ਵਿਖੇ ਲੋਕਾਂ ਨਾਲ ਮਿਲਦੇ ਹੋਏ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਨਾਲ ਹਾਜ਼ਰ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ | ਤਸਵੀਰ: ਪਾਟਿਲ <br/> 25-05-2026
ਮਲੋਟ, 24 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੌਰਾਨ ਮਲੋਟ ਦੇ ਵਾਰਡ ਨੰਬਰ 23 ਵਿਚ ਸਿਆਸੀ ਮਾਹੌਲ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ | ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਵਲੋਂ ਆਪਣੀ-ਆਪਣੀ ਪਕੜ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਵਾਰਡ ਨੰਬਰ 23 ਵਿਚ ਚੋਣ ਮੁਕਾਬਲਾ ਖ਼ਾਸ ਤੌਰ 'ਤੇ ਫਸਵਾਂ ਦਿਖਾਈ ਦੇ ਰਿਹਾ ਹੈ | ਇਸ ਵਾਰਡ ਵਿਚ ਆਮ ਆਦਮੀ ਪਾਰਟੀ ਵਲੋਂ ਸਾਰਿਕਾ ਗਰਗ ਚੋਣ ਮੈਦਾਨ ਵਿਚ ਹਨ, ਜਦਕਿ ਆਜ਼ਾਦ ਉਮੀਦਵਾਰ ਵਜੋਂ ਸੁਸ਼ੀਲ ਕੁਮਾਰੀ ਵੀ ਚੋਣ ਲੜ ਰਹੀ ਹੈ | ਸਥਾਨਕ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਦੋਵਾਂ ਧਿਰਾਂ ਨੂੰ ਵਾਰਡ ਦੇ ਵੋਟਰਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਚੋਣ ਸਮੀਕਰਨ ਦਿਲਚਸਪ ਬਣ ਗਏ ਹਨ | ਇਕ ਪਾਸੇ ਸਾਰਿਕਾ ਗਰਗ ਦੇ ਪਰਿਵਾਰ ਨਾਲ ਜੁੜੇ ਪੱਪੀ ਗਰਗ ਤੇ ਜੋਨੀ ਗਰਗ ਲੰਮੇ ਸਮੇਂ ਤੋਂ ਇਲਾਕਾਈ ਸਿਆਸਤ ਵਿਚ ਸਰਗਰਮ ਰਹੇ ਹਨ | ਦੂਜੇ ਪਾਸੇ ਟਿੰਕਾ ਗਰਗ ਜਿਸ ਦੀ ਪਤਨੀ ਸੁਸ਼ੀਲ ਕੁਮਾਰੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਹਨ, ਨੂੰ ਵੀ ਵਾਰਡ ਵਿਚ ਕਾਫ਼ੀ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਹੈ | ਵਾਰਡ ਦੀ ਇਸ ਸਥਿਤੀ ਨੂੰ ਵੇਖਦਿਆਂ ਸਿਆਸੀ ਆਗੂਆਂ ਦੀਆਂ ਸਰਗਰਮੀਆਂ ਵੀ ਵਧ ਗਈਆਂ ਹਨ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਵਿਰੋਧੀ ਧਿਰਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਚੋਣੀ ਮੈਦਾਨ ਵਿਚ ਦਾਖ਼ਲਾ ਕਰਦਿਆਂ ਸੁਸ਼ੀਲ ਕੁਮਾਰੀ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ | ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਸਮਰਥਕਾਂ ਨੂੰ ਨਿਡਰ ਹੋ ਕੇ ਚੋਣ ਲੜਨ ਤੇ ਕਿਸੇ ਦਬਾਅ ਵਿਚ ਨਾ ਆਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ ਅਤੇ ਚੋਣਾਂ ਲੋਕਾਂ ਦੇ ਫ਼ੈਸਲੇ ਨਾਲ ਜਿੱਤੀਆਂ ਜਾਂਦੀਆਂ ਹਨ | ਰਾਜਾ ਵੜਿੰਗ ਦੀ ਇਸ ਐਂਟਰੀ ਤੋਂ ਬਾਅਦ ਵਾਰਡ ਨੰਬਰ 23 ਦੇ ਚੋਣ ਸਮੀਕਰਨਾਂ ਵਿਚ ਨਵੇਂ ਬਦਲਾਅ ਆਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਾਰਡ ਦੇ ਵੋਟਰ ਕਿਸ ਉਮੀਦਵਾਰ ਦੇ ਹੱਕ ਵਿਚ ਆਪਣਾ ਫ਼ੈਸਲਾ ਸੁਣਾਉਂਦੇ ਹਨ ਅਤੇ ਇਹ ਫਸਵਾਂ ਮੁਕਾਬਲਾ ਅਖ਼ੀਰ ਕਿਸ ਦੇ ਹੱਕ ਵਿਚ ਜਾਂਦਾ ਹੈ |
ਪਿਛਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਆਪਣੇ ਉਮੀਦਵਾਰਾਂ ਲਈ ਕਰ ਰਹੇ ਹਨ ਧੰੂਆਂਧਾਰ ਚੋਣ ਪ੍ਰਚਾਰ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਕੌ... ਅਗਲੀ ਖ਼ਬਰ ਅੰਮਿ੍ਤਾ ਵੜਿੰਗ ਨੇ ਮਲੋਟ ਦੇ ਵੱਖ-ਵੱਖ ਵਾਰਡਾਂ 'ਚ ਕਾਂਗਰਸ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।