10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਰਗਾੜੀ 'ਚ ਨਹੀਂ ਹੋ ਰਿਹਾ ਗੰਦੇ ਤੇ ਮੀਂਹ ਦੇ ਪਾਣੀ ਦਾ ਨਿਕਾਸ

ਅਜੀਤ ਡੈਸਕ 06-04-2026
ਬਰਗਾੜੀ, 5 ਅਪ੍ਰੈਲ (ਸੁਖਰਾਜ ਸਿੰਘ ਗੋਂਦਾਰਾ)-ਸਰਕਾਰਾਂ ਦਾ ਕੰਮ ਸੂਬੇ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣਾ ਹੁੰਦਾ ਹੈ ਤੇ ਉਨ੍ਹਾਂ ਦੀ ਸੰਭਾਲ ਲੋਕਾਂ ਨੇ ਕਰਨੀ ਹੁੰਦੀ ਹੈ | ਭਾਵੇਂ ਬਰਗਾੜੀ ਵਿਖੇ ਪਿਛਲੀਆਂ ਰਵਾਇਤੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਬਹੁਤ ਸਾਰੇ ਕਾਰਜ ਹੋਏ ਪਰ ਗੰਦੇ ਪਾਣੀ ਦੇ ਨਿਕਾਸ ਲਈ ਬਣਾਈਆਂ ਗਈਆਂ ਨਾਲੀਆਂ ਦੀ ਸਮੇਂ ਸਮੇਂ ਸਫਾਈ ਨਾ ਹੋਣ ਕਰਕੇ ਇਨ੍ਹਾਂ ਦਾ ਪਾਣੀ ਗਲੀਆਂ ਜਾਂ ਨੀਵੀਆਂ ਹੋ ਚੁੱਕੀਆਂ ਲਿੰਕ ਸੜ੍ਹਕਾਂ 'ਚ ਭਰ ਜਾਂਦਾ ਹੈ | ਇਸ ਤੋਂ ਇਲਾਵਾ ਮੀਂਹ ਪੈਣ ਸਮੇਂ ਤਾਂ ਕੌਮੀ ਸ਼ਾਹ ਮਾਰਗ ਨੰਬਰ-54 ਤੋਂ ਪਿੰਡ ਬਰਗਾੜੀ ਨੂੰ ਜੋੜੀਆਂ ਲਿੰਕ ਸੜ੍ਹਕਾਂ ਜਿਵੇਂ ਸਾਹੋਕੇ, ਤਿੰਨ ਧਾਰਮਿਕ ਸਥਾਨਾਂ ਨੂੰ ਜੋੜਨ ਵਾਲੀ ਪਿੰਡ ਦੀ ਮੁੱਖ ਸੜ੍ਹਕ ਬੱਸ ਅੱਡੇ ਦੇ ਕੱਟ ਸਾਹਮਣੇ ਤੋਂ ਪਿੰਡ ਨੂੰ ਜਾਣ ਵਾਲੀ ਲਿੰਕ ਸੜ੍ਹਕ, ਡੇਰਾ ਬਾਬਾ ਪ੍ਰਕਾਸ਼ ਨੂੰ ਜਾਣ ਵਾਲੀ, ਕੌਮੀ ਸ਼ਾਹ ਮਾਰਗ ਦੇ ਦੋਨੋਂ ਪਾਸੇ ਬਣੀ ਸਰਵਿਸ ਰੋਡ ਆਦਿ ਸੜ੍ਹਕਾਂ 'ਤੇ ਮੀਂਹ ਦਾ ਪਾਣੀ ਬਹੁਤ ਜ਼ਿਆਦਾ ਭਰ ਜਾਂਦਾ ਹੈ | ਕੌਮੀ ਸ਼ਾਹ ਮਾਰਗ ਨਾਲ ਬਣੇ ਨਿਕਾਸੀ ਨਾਲੇ ਦੇ ਪਾਣੀ ਦਾ ਨਿਕਾਸ ਕਿਸੇ ਪਾਸੇ ਨਾ ਹੋਣ ਕਰਕੇ | ਉਪਰੋਕਤ ਸੜ੍ਹਕਾਂ 'ਤੇ ਤਾਂ ਮੀਂਹ ਦਾ ਪਾਣੀ ਇਸ ਕਦਰ ਭਰ ਜਾਂਦਾ ਹੈ ਕਿ ਸਾਈਕਲ, ਸਕੂਟਰ, ਮੋਟਰ ਸਾਈਕਲ ਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਇਥੋ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਮੀਂਹ ਪੈਣ ਦੌਰਾਨ ਤਾਂ ਦੁਕਾਰਨਦਾਰਾਂ ਦੇ ਕਾਰੋਬਾਰ ਬਹੁਤ ਪ੍ਰਭਾਵਿਤ ਹੁੰਦੇ ਹਨ | ਬਰਗਾੜੀ ਨੇੜਲੇ ਕਈ ਪਿੰਡਾਂ ਦਾ ਕੇਂਦਰ ਹੋਣ ਕਰਕੇ ਇਥੇ ਰਾਹਗੀਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਇਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਬਰਗਾੜੀ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਥੇ ਪਾਣੀ ਦੇ ਨਿਕਾਸ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਫ਼ਰੀਦਕੋਟ 'ਚ ਕਣਕ ਦੀ ਫ਼ਸਲ ਦਾ ਹੋਇਆ ਵੱਡਾ ਨੁਕਸਾਨ ਅਗਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪੁਲਿਸ ਨੇ 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਦੇ ਆਗੂਆਂ ਨੂੰ ਥਾਣੇ ਡੱਕਿਆ ਭਰਾਤਰੀ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।