04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨੈਸ਼ਨਲ ਯੂਥ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਗਠਨ

ਅਜੀਤ ਡੈਸਕ 04-04-2026
ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਯੂਥ ਕਲੱਬ ਦੀ ਮੀਟਿੰਗ ਹੋਈ ਤੇ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ | ਜਿਸ 'ਚ ਪਿ੍ੰ: ਸੁਰੇਸ਼ ਅਰੋੜਾ ਨੂੰ ਪ੍ਰਧਾਨ ਚੁਣਿਆ ਗਿਆ, ਉਪਰੰਤ ਕਾਰਜ ਕਾਰਨੀ ਦੇ ਗਠਨ ਦੇ ਸਾਰੇ ਅਧਿਕਾਰ ਦਿੱਤੇ ਗਏ ਸਨ | ਕਲੱਬ ਦੇ ਪ੍ਰਧਾਨ ਪਿ੍ੰ. ਸੁਰੇਸ਼ ਅਰੋੜਾ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਰਾਣੇ ਤੇ ਤਜਰਬੇਕਾਰ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ | ਜਿਸ 'ਚ ਆਲ ਪ੍ਰੋਜੈਕਟ ਚੇਅਰਮੈਨ ਅਜੇ ਪਾਲ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਾਂਸਲ, ਮੀਤ ਪ੍ਰਧਾਨ ਰਾਕੇਸ਼ ਮਿੱਤਲ, ਜਨਰਲ ਸਕੱਤਰ ਸੋਨੂੰ ਜੈਨ, ਸਕੱਤਰ ਗੁਰਪ੍ਰੀਤ ਸਿੰਘ ਰਾਜਾ, ਵਿੱਤ ਸਕੱਤਰ ਸੁਖਵਿੰਦਰ ਸਿੰਘ ਜੌਹਰ, ਸਹਾਇਕ ਵਿੱਤ ਸਕੱਤਰ ਜਸਪ੍ਰੀਤ ਸਿੰਘ, ਪ੍ਰੈੱਸ ਸਕੱਤਰ ਜਸਬੀਰ ਜੱਸੀ, ਪੀ.ਆਰ.ਓ.ਰਾਜਿੰਦਰ ਦਾਸ ਰਿੰਕੂ, ਦਫ਼ਤਰ ਇੰਚਾਰਜ ਸੁਰਿੰਦਰ ਕੁਮਾਰ, ਸਲਾਹਕਾਰ ਅਸ਼ੋਕ ਸੱਚਰ, ਦਵਿੰਦਰ ਸਿੰਘ, ਵਿਕਾਸ ਮਿੱਤਲ, ਨਰਾਇਣ ਦਾਸ ਕਾਲੀ ਸਨ | ਕਲੱਬ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਸ਼ੇਖ ਫ਼ਰੀਦ ਮਿ੍ਤਕ ਦੇਹ ਸੰਭਾਲ ਕੇਂਦਰ ਲਈ ਪ੍ਰੋਜੈਕਟ ਚੇਅਰਮੈਨ ਰਾਜੇਸ਼ ਕੁਮਾਰ ਸੁਖੀਜਾ, ਕੋ-ਪ੍ਰੋਜੈਕਟ ਚੇਅਰਮੈਨ ਕੁਲਵਿੰਦਰ ਸਿੰਘ ਗੋਰਾ, ਅੰਤਿਮ ਯਾਤਰਾ ਵੈਨ ਲਈ ਪ੍ਰੋਜੈਕਟ ਚੇਅਰਮੈਨ ਡਾ. ਸੰਜੀਵ ਸੇਠੀ ਅਤੇ ਕੋ-ਪ੍ਰੋਜੈਕਟ ਚੇਅਰਮੈਨ ਰਾਜੇਸ਼ ਕੁਮਾਰ ਰਾਜੂ, ਮੁੱਫਤ ਮੱਲ੍ਹਮ ਪੱਟੀ ਚੇਅਰਮੈਨ ਡਾ. ਬਲਜੀਤ ਸ਼ਰਮਾ, ਕੋ-ਪ੍ਰੋਜੈਕਟ ਚੇਅਰਮੈਨ ਪਿ੍ਤਪਾਲ ਸਿੰਘ ਕੋਹਲੀ, ਮਲਟੀ ਪਰਪਜ਼ ਟਰੇਨਿੰਗ ਸੈਂਟਰ ਲਈ ਪ੍ਰੋਜੈਕਟ ਚੇਅਰਪਰਸਨ ਕਮਲ ਸੱਚਰ ਅਤੇ ਕੋ-ਪ੍ਰੋਜੈਕਟ ਚੇਅਰ ਪਰਸਨ ਸ਼ੁੱਕਲਾ ਸੇਠੀ, ਚੇਅਰਮੈਨ ਗ੍ਰੀਟਿੰਗ ਪਰਮਿੰਦਰ ਸਿੰਘ ਬੁੱਟਰ ਨਾਰੀ ਸ਼ਕਤੀ ਪ੍ਰੋਜੈਕਟ ਚੇਅਰਮੈਨ ਮੰਜੂ ਸੁਖੀਜਾ ਤੇ ਕੋ-ਪ੍ਰੋਜੈਕਟ ਚੇਅਰਮੈਨ ਰਵਿੰਦਰ ਕੌਰ ਅਤੇ ਸੁਰਿੰਦਰ ਕੌਰ | ਕਲੱਬ ਦੇ ਪ੍ਰਧਾਨ ਪਿ੍ੰ. ਸੁਰੇਸ਼ ਅਰੋੜਾ ਨੇ ਕਲੱਬ ਦੀ ਨਵੀਂ ਕਾਰਜ ਕਾਰਨੀ ਬਾਰੇ ਦੱਸਿਆ ਕਿ ਇਸ ਕਾਰਜ ਕਾਰਨੀ ਵਿਚ ਲੋੜ ਪੈਣ 'ਤੇ ਸਮੇਂ ਅਨੁਸਰ ਕਲੱਬ ਦੀ ਬਿਹਤਰੀ ਲਈ ਤਬਦੀਲੀ ਵੀ ਕੀਤੀ ਜਾ ਸਕੇਗੀ | ਉਨ੍ਹਾਂ ਦੱਸਿਆ ਕਿ ਨਵੀਂ ਬਣੀ ਕਾਰਜ ਕਾਰਨੀ ਦਾ ਕਾਰਜਕਾਲ 2 ਸਾਲ ਦਾ ਹੋਵੇਗਾ |
ਪਿਛਲੀ ਖ਼ਬਰ ਕੁਝ ਪ੍ਰਾਈਵੇਟ ਸਕੂਲਾਂ 'ਤੇ ਵਿਦਿਆਰਥੀਆਂ ਤੋਂ ਮੋਟੀ ਦਾਖ਼ਲਾ ਫ਼ੀਸ ਲੈਣ ਤੇ ਮਹਿੰਗੀਆਂ ਕਿਤਾਬਾਂ ਦੇ ਮਾਪਿਆਂ ਵਲੋਂ ਲਗਾਏ... ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਬਲਾਕ ਸਾਦਿਕ ਦੀ 11 ਮੈਂਬਰੀ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।