05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਹੋਈ ਭਰਵੀਂ ਬਾਰਿਸ਼ ਕਣਕ ਦੀ ਫ਼ਸਲ ਧਰਤੀ 'ਤੇ ਵਿਛੀ

ਅਜੀਤ ਡੈਸਕ 04-04-2026
ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਦੁਪਹਿਰ ਤੋਂ ਬਾਅਦ ਫ਼ਿਰ ਅਸਮਾਨ 'ਚ ਕਾਲੇ ਬੱਦਲ ਛਾ ਗਏ ਤੇ ਤੇਜ਼ ਵਰਖਾ ਸ਼ੁਰੂ ਹੋ ਗਈ | ਮੌਸਮ ਦੀ ਲਗਾਤਾਰ ਖ਼ਰਾਬੀ ਚੱਲ ਰਹੀ ਹੈ ਤੇ ਰਾਤ ਸਮੇਂ ਮੀਂਹ ਪੈਣ ਮਗਰੋਂ ਸਵੇਰੇ ਧੁੱਪ ਨਿਕਲੀ ਸੀ, ਪਰ ਬਾਅਦ ਦੁਪਹਿਰ ਫ਼ਿਰ ਮੌਸਮ 'ਚ ਤਬਦੀਲੀ ਆਈ ਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਵਰਖਾ ਸ਼ੁਰੂ ਹੋ ਗਈ | ਲਗਾਤਾਰ ਮੌਸਮ ਦੀ ਖ਼ਰਾਬੀ ਚੱਲਣ ਕਰਕੇ ਕਿਸਾਨ ਬਹੁਤ ਚਿੰਤਾ ਵਿਚ ਹਨ ਤੇ ਕਈ ਖੇਤਾਂ 'ਚ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ, ਜਿਸ ਨਾਲ ਕਣਕ ਦੇ ਝਾੜ 'ਤੇ ਅਸਰ ਪਵੇਗਾ ਤੇ ਵਢਾਈ 'ਚ ਵੀ ਮੁਸ਼ਕਿਲ ਆਵੇਗੀ | ਬਹੁਤ ਮਿਹਨਤ ਨਾਲ ਕਣਕ ਦੀ ਫ਼ਸਲ ਕਿਸਾਨਾਂ ਵਲੋਂ ਪਾਲੀ ਗਈ ਸੀ ਤੇ ਹੁਣ ਕਣਕ ਪੱਕਣ ਕਿਨਾਰੇ ਸੀ ਤੇ ਵਿਸਾਖੀ ਤੱਕ ਕਣਕ ਦੀ ਵਢਾਈ ਸ਼ੁਰੂ ਹੋ ਜਾਣੀ ਸੀ, ਪਰ ਅਚਾਨਕ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਨੂੰ ਚਿੰਤਾ 'ਚ ਡੁਬੋ ਦਿੱਤਾ ਹੈ | ਬਲਾਕ ਸੰਮਤੀ ਦੇ ਸਾਬਕਾ ਮੈਂਬਰ ਮਨਿੰਦਰ ਸਿੰਘ ਮਨੀ ਚੜੇਵਾਣ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ, ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾਇਆ ਹੈ | ਲਗਾਤਾਰ ਹੋ ਰਹੀ ਬਾਰਿਸ਼ ਤੇ ਹਨੇਰੀ ਤੋਂ ਇਲਾਵਾ ਕਈ ਇਲਾਕਿਆਂ 'ਚ ਗੜ੍ਹੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਰੇ ਇਲਾਕਿਆਂ 'ਚ ਹੀ ਬਾਰਿਸ਼ ਤੇ ਹਨੇਰੀ ਕਰਕੇ ਕਣਕ ਦੀ ਫ਼ਸਲ ਧਰਤੀ 'ਤੇ ਵਿਛੀ ਹੈ, ਜਿਸ ਕਰਕੇ ਕਣਕ ਦਾ ਝਾੜ ਘਟੇਗਾ | ਦੂਜਾ ਗੜ੍ਹੇਮਾਰੀ ਕਰਕੇ ਭਾਗਸਰ, ਨੰਦਗੜ੍ਹ, ਗੰਧੜ ਆਦਿ ਪਿੰਡਾਂ 'ਚ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਹੋਏ ਨੁਕਸਾਨ ਅਨੁਸਾਰ ਸਰਕਾਰ ਮੁਆਵਜ਼ਾ ਦੇਵੇ |
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਵਲੋਂ ਬਾਰਿਸ਼ ਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ ਕਰਨ 'ਤੇ ਮੌਕੇ 'ਤੇ ਹੋਵੇਗਾ ਜ਼ੁਰਮਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।