26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਮਾਜ ਸੇਵੀ ਇੰਦਰਜੀਤ ਸ਼ਰਮਾ ਜੈਤੋ ਦਾ ਅੰਤਿਮ ਸੰਸਕਾਰ ਕੱਲ੍ਹ

ਅਜੀਤ ਡੈਸਕ 02-04-2026
ਜੈਤੋ, 1 ਅਪੈ੍ਰਲ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ) -ਰਣਜੀਤ ਕਾਕਾ ਸ਼ਰਮਾ, ਕੁਲਬੀਰ ਚੰਦ ਸ਼ਰਮਾ (ਪੀ.ਪੀ.) ਦੇ ਭਰਾ ਅਤੇ ਸੰਦੀਪ ਗੋਪੀ ਸ਼ਰਮਾ (ਸ਼ਰਮਾ ਸਪੇਅਰ ਪਾਰਟਸ ਜੈਤੋ), ਦੇਵਿੰਦਰ ਗੋਰਾ ਸ਼ਰਮਾ ਅਤੇ ਸੋਮਨ ਸ਼ਰਮਾ ਕੈਨੇਡਾ ਦੇ ਪਿਤਾ ਤੇ ਨਵਜੋਤ ਸ਼ਰਮਾ ਖੇਤੀਬਾੜੀ ਵਿਕਾਸ ਬੈਂਕ, ਰਮਨਦੀਪ ਸ਼ਰਮਾ ਕੈਨੇਡਾ, ਪ੍ਰਭਜੋਤ ਸ਼ਰਮਾ ਕੈਨੇਡਾ ਅਤੇ ਮਾਨਵ ਸ਼ਰਮਾ ਦੇ ਤਾਇਆ ਜੀ ਸਮਾਜ ਸੇਵੀ ਇੰਦਰਜੀਤ ਸ਼ਰਮਾ ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ | ਜਿਨ੍ਹਾਂ ਦਾ ਅੰਤਿਮ ਸਸਕਾਰ ਮਿਤੀ 3 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਰਾਮਬਾਗ ਜੈਤੋ ਵਿਖੇ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ 'ਚ ਸੂਬਾ ਸਿੰਘ ਬਾਦਲ, ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਸ਼ੇਰ ਸਿੰਘ ਮੰਡਵਾਲਾ, ਕੁਲਬੀਰ ਸਿੰਘ ਮੱਤਾ, ਵਿਧਾਇਕ ਅਮੋਲਕ ਸਿੰਘ, ਟਰੱਕ ਯੂਨੀਅਨ ਦੇ ਹਰਮਿਸਰਨ ਸਿੰਘ ਮਲੋਹਤਰਾ, ਡਾ. ਲਛਮਣ ਸ਼ਰਮਾ ਭਗਤੂਆਣਾ, ਸੂਰਜ ਭਰਦਵਾਜ ਤੋਂ ਇਲਾਵਾ ਵੱਡੀ ਗਿਣਤੀ 'ਚ ਮਿੱਤਰ ਸੁਨੇਹੀਆਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸਕੂਲ ਦਾੇ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।