28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਆਖ਼ਰ ਨਹਿਰੀ ਵਿਭਾਗ ਨੇ ਨਵੇਂ ਬਣੇ ਪੁਲਾਂ ਨੂੰ ਤਕਨੀਕੀ ਢੰਗ ਨਾਲ ਬਣਾਉਣ ਦਾ ਕੰਮ ਕੀਤਾ ਚਾਲੂ

ਅਜੀਤ ਡੈਸਕ 09-03-2026
ਗਿੱਦੜਬਾਹਾ, 8 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸਬ-ਡਵੀਜ਼ਨ ਦੇ ਪਿੰਡ ਥਰਾਜਵਾਲਾ ਕੋਲੋਂ ਲੰਘਦੀਆਂ ਜੁੜਵੀਆਂ ਨਹਿਰਾਂ 'ਤੇ ਥਰਾਜਵਾਲ-ਫ਼ੱਕਰਸਰ ਤੇ ਥਰਾਜਵਾਲਾ-ਧੌਲਾ ਕਿੰਗਰਾ ਸੜਕੀ ਰਸਤਿਆਂ 'ਤੇ ਬਣੇ ਨਵੇਂ ਪੁਲਾਂ ਦੀਆਂ ਢਲਾਣਾਂ ਦਾ ਬੰਦ ਪਿਆ ਕਾਰਜ ਅੱਜ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਸ ਮੌਕੇ ਹਾਜ਼ਰ ਗੁਰਜੀਤ ਸਿੰਘ ਸਮਾਜੀ, ਗੁਰਸ਼ਰਨ ਸਿੰਘ, ਗੁਰਜੀਤ ਸਿੰਘ ਸਾਬਕਾ ਸੰਮਤੀ ਮੈਂਬਰ, ਕੁਲਦੀਪ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਵਾਗ, ਹਰਚਰਨ ਸਿੰਘ ਸਰਾਂ, ਖੁਸ਼ਵੀਰ ਸਿੰਘ ਔਲਖ ਅਤੇ ਜਸਵਿੰਦਰ ਸਿੰਘ ਸਿੱਧੂ ਨੇ ਅਧਿਕਾਰੀਆਂ ਨੂੰ ਪੁਲਾਂ ਦੀਆਂ ਢਲਾਣਾ ਬਾਰੇ ਵਿਸਥਾਰਪੂਰਵਕ ਆਪਣੀਆਂ ਮੁਸ਼ਕਿਲਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਨੂੰ ਉਨ੍ਹਾਂ ਦੇ ਸਹਿਯੋਗ ਦੀ ਕੋਈ ਜ਼ਰੂਰਤ ਹੋਵੇਗੀ ਤਾਂ ਪਿੰਡ ਵਾਸੀ ਸਹਾਇਤਾ ਕਰਨ ਲਈ ਤਿਆਰ ਹਨ | ਐਕਸੀਅਨ ਬਲਵਿੰਦਰ ਕੰਬੋਜ ਨੇ ਮੋਹਤਬਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਥਰਾਜਵਾਲਾ-ਧੌਲਾ ਕਿੰਗਰਾ ਤੇ ਥਰਾਜਵਾਲਾ-ਫੱਕਰਸਰ ਪੁਲਾਂ ਦੀਆਂ ਢਲਾਣਾਂ ਨੂੰ ਸਹੀ ਦਿਸ਼ਾ ਅਨੁਸਾਰ ਤਕਨੀਕੀ ਢੰਗ ਨੇਪਰੇ ਚਾੜਨ ਦਾ ਕਾਰਜ ਕੁਝ ਹੀ ਦਿਨਾਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਕਤ ਕਾਰਜ ਨੂੰ ਕੁਝ ਕਾਰਨਾਂ ਕਰਕੇ ਦੇਰੀ ਜ਼ਰੂਰ ਹੋਈ ਹੈ ਪਰ ਵਿਭਾਗ ਦੀ ਨਿਗਰਾਨੀ ਹੇਠ ਕੰਮ ਨੂੰ ਤਸੱਲੀਬਖ਼ਸ਼ ਸਹੀ ਸਮੇ 'ਤੇ ਪੂਰਾ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ 14 ਨੂੰ ਅਗਲੀ ਖ਼ਬਰ ਸਰਕਾਰੀ ਆਈ. ਟੀ. ਆਈ. ਵਿਖੇ ਅਪ੍ਰੈਂਟਿਸਸ਼ਿਪ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।