28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇੰਦੌਰ 'ਚ ਹੋਮਿਓਪੈਥੀ ਨਾਲ ਬਾਂਝਪਨ ਦੇ ਸਫ਼ਲ ਨਤੀਜੇ ਪੇਸ਼ ਕਰਕੇ ਡਾ. ਸੁਖਜੀਤ ਨੇ ਬਣਾਈ ਵਿਲੱਖਣ ਪਹਿਚਾਣ

ਇੰਦੌਰ ਵਿਖੇ 12ਵੀਂ ਨੈਸ਼ਨਲ ਹੋਮਿਓਪੈਥੀ ਕਾਨਫ਼ਰੰਸ 'ਚ ਹਿੱਸਾ ਲੈਣ ਉਪਰੰਤ ਡਾ. ਸੁਖਜੀਤ ਕੌਰ ਬਠਲਾ ਪ੍ਰਸਿੱਧ ਸਿਹਤ ਮਾਹਿਰਾਂ ਨਾਲ | ਅਜੀਤ ਤਸਵੀਰ <br/> 07-03-2026
ਕੋਟਕਪੂਰਾ, 6 ਮਾਰਚ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸਥਿਤ ਡਾ. ਸੁਖਜੀਤ ਹੋਮਿਓਪੈਥੀ ਦੇ ਸੰਸਥਾਪਕ ਤੇ ਸੀਨੀਅਰ ਕੰਸਲਟੈਂਟ ਡਾ. ਸੁਖਜੀਤ ਕੌਰ ਬਠਲਾ ਨੂੰ ਪ੍ਰਸਿੱਧ 12ਵੀਂ ਨੈਸ਼ਨਲ ਹੋਮਿਓਪੈਥੀ ਕਾਨਫ਼ਰੰਸ 'ਆਸ' 2026' ਵਿਚ ਕੀਨੋਟ ਸਪੀਕਰ ਵਜੋਂ ਸੱਦਾ ਦਿੱਤਾ ਗਿਆ | ਇਹ ਕਾਨਫ਼ਰੰਸ ਬਰਿੱਲੀਐਂਟ ਕਨਵੈਨਸ਼ਨ ਸੈਂਟਰ 'ਚ ਕਰਵਾਈ ਗਈ | ਉਕਤ ਰਾਸ਼ਟਰੀ ਕਾਨਫ਼ਰੰਸ ਪ੍ਰਸਿੱਧ ਹੋਮਿਓਪੈਥੀ ਮਾਹਿਰ ਡਾ. ਏ.ਕੇ ਦਿਵੇਦੀ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ ਦੇਸ਼ ਭਰ ਤੋਂ ਡਾਕਟਰਾਂ ਤੇ ਖੋਜਕਾਰਾਂ ਨੇ ਭਾਗ ਲਿਆ | ਇਸ ਕਾਨਫ਼ਰੰਸ ਲਈ ਦੇਸ਼ ਭਰ ਤੋਂ 54 ਰਿਸਰਚ ਪੇਪਰ ਪ੍ਰਾਪਤ ਹੋਏ, ਜਿਨ੍ਹਾਂ 'ਚੋਂ ਕੇਵਲ 18 ਨੂੰ ਪ੍ਰਜੈਂਟੇਸ਼ਨ ਲਈ ਚੁਣਿਆ ਗਿਆ | ਲਗਭਗ 18 ਸਾਲਾਂ ਦੇ ਤਜ਼ਰਬੇ ਵਾਲੀ ਡਾ. ਸੁਖਜੀਤ ਨੇ ਆਪਣੇ ਰਿਸਰਚ ਪੇਪਰ 'ਵਾਏ ਮੌਡਰਿਨ ਵੋਮਿਨ ਨੀਡ ਹੋਲੀਸਟਿਕ ਕੇਅਰ' ਵਿਸ਼ੇ 'ਤੇ ਆਪਣੇ ਖੋਜਪੂਰਨ ਵਿਚਾਰ ਪੇਸ਼ ਕੀਤੇ | ਉਨ੍ਹਾਂ ਨੇ ਬਾਂਝਪਨ ਨਾਲ ਸਬੰਧਿਤ ਦੋ ਮਹੱਤਵਪੂਰਨ ਕੇਸ ਵੀ ਪੇਸ ਕੀਤੇ | ਦੋਵੇਂ ਮਹਿਲਾਵਾਂ ਦੇ 3 ਤੋਂ 4 ਵਾਰ ਅਸਫ਼ਲ ਹੋਣ ਦਾ ਇਤਿਹਾਸ ਸੀ | ਇਕ ਮਰੀਜ਼ ਵਿਚ ਏ.ਐਮ.ਐਚ ਬਹੁਤ ਜ਼ਿਆਦਾ ਸੀ ਜਦਕਿ ਦੂਜੀ 'ਚ ਇਹ ਬਹੁਤ ਘੱਟ ਸੀ | ਡਾ. ਸੁਖਜੀਤ ਵਲੋਂ ਦਿੱਤੇ ਵਿਅਕਤੀਗਤ ਹੋਮਿਓਪੈਥਿਕ ਇਲਾਜ ਨਾਲ ਦੋਵੇਂ ਮਹਿਲਾਵਾਂ ਨੇ 3 ਤੋਂ 4 ਮਹੀਨਿਆਂ 'ਚ ਕੁਦਰਤੀ ਤੌਰ 'ਤੇ ਗਰਭਧਾਰਣ ਕੀਤਾ ਤੇ ਸੰਤਾਨ ਸੁੱਖ ਦਾ ਆਨੰਦ ਮਾਣਿਆ | ਕਾਨਫ਼ਰੰਸ ਦੇ ਮੁੱਖ ਮਹਿਮਾਨ ਸ਼ੰਕਰ ਲਾਲਵਾਨੀ ਨੇ ਡਾ. ਸੁਖਜੀਤ ਦੇ ਖੋਜ ਭਰਪੂਰ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਈ ਆਈ.ਵੀ.ਐਫ਼ ਅਸਫ਼ਲਤਾਵਾਂ ਤੋਂ ਬਾਅਦ ਵੀ ਅਜਿਹੇ ਨਤੀਜੇ ਸਮਾਜ ਲਈ ਪ੍ਰੇਰਣਾਦਾਇਕ ਹਨ | ਡਾ. ਲਾਲਵਾਨੀ ਮੈਂਬਰ ਪਾਰਲੀਮੈਂਟ ਇੰਦੌਰ ਨੇ ਕਿਹਾ ਕਿ ਉਹ ਇਸ ਪ੍ਰਾਪਤੀ ਬਾਰੇ ਸੰਸਦ ਵਿਚ ਵੀ ਜਾਣਕਾਰੀ ਦੇਣਗੇ ਤਾਂ ਜੋ ਹੋਰ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ |
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਹਾਊਸ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੋਟਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।