30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐੱਸ.ਐੱਚ.ਜੀ. 'ਚ ਵਧੀਆ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ

ਅਜੀਤ ਡੈਸਕ 07-03-2026
ਲੰਬੀ, 6 ਮਾਰਚ (ਮੇਵਾ ਸਿੰਘ)-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ 2026 ਪੰਜਾਬ ਦੀਆਂ ਮਹਿਲਾ ਉਦਮੀਆਂ ਦੇ ਸਨਮਾਨ ਲਈ ਬਲਾਕ ਲੰਬੀ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਹਲਕਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰਦੀਆਂ ਪੇਂਡੂ ਮਿਹਨਤਕਸ਼ ਭੈਣਾਂ ਨੂੰ ਦੇਖ ਕੇ ਬੜੀ ਹੀ ਖ਼ੁਸ਼ੀ ਹੁੰਦੀ ਹੈ | ਰਾਕੇਸ਼ ਬਿਸ਼ਨੋਈ ਬੀ.ਡੀ.ਪੀ.ਓ. ਲੰਬੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਤਹਿਤ ਸੈਲਫ ਹੈਲਪ ਗਰੁੱਪਾਂ ਤਹਿਤ ਵਧੀਆ ਕੰਮ ਕਰਦੀਆਂ ਔਰਤਾਂ ਦੀ ਬਲਾਕ, ਜ਼ਿਲ੍ਹਾ ਅਤੇ ਫ਼ਿਰ ਪੰਜਾਬ ਪੱਧਰ 'ਤੇ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਸੂਬਾ ਪੱਧਰੀ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ | ਪੋ੍ਰਗਰਾਮ ਦੇ ਆਖ਼ਰ ਵਿਚ ਸੈਲਫ ਹੈਲਪ ਗਰੁੱਪਾਂ 'ਚ ਬਲਾਕ ਪੱਧਰ 'ਤੇ ਵਧੀਆ ਕੰਮ ਕਰਨ ਵਾਲੀਆਂ ਔਰਤਾਂ ਨੂੰ ਮੁੱਖ ਮਹਿਮਾਨ ਅਮੀਤ ਖੁੱਡੀਆਂ, ਬੀ.ਡੀ.ਪੀ.ਓ. ਲੰਬੀ ਅਤੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਕੌਰ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਖ਼ੁਸ਼ਵੀਰ ਸਿੰਘ ਸਰਪੰਚ ਪਿੰਡ ਸਹਿਣਾਖੇੜਾ ਯੂਥ ਵਿੰਗ 'ਆਪ' ਜ਼ਿਲ੍ਹਾ ਪ੍ਰਧਾਨ, ਪਰਮਪ੍ਰੀਤ ਸਿੰਘ ਸਰਪੰਚ ਪਿੰਡ ਭਾਗੂ, ਜਗਦੀਸ਼ ਸਿੰਘ ਪੰਚਾਇਤ ਅਫ਼ਸਰ, ਜ਼ਿਲ੍ਹਾ ਇੰਚਾਰਜ ਪਰਮਿੰਦਰ ਕੌਰ ਹਲਕਾ ਕੋਆਰਡੀਨੇਟਰ, ਕੋਮਲਪ੍ਰੀਤ ਕੌਰ ਜ਼ਿਲ੍ਹਾ ਸੈਕਟਰੀ, ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਭਾਜਪਾ ਆਗੂਆਂ ਵਲੋਂ ਮੀਟਿੰਗ ਅਗਲੀ ਖ਼ਬਰ ਮਹਿਲਾ ਦਿਵਸ ਨੂੰ ਸਮਰਪਿਤ ਸਰਕਾਰੀ ਕਾਲਜ ਵਿਖੇ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।