30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਕਾਰਪੀਓ ਗੱਡੀ ਅਤੇ ਮੋਟਰਸਾਈਕਲ ਹਾਦਸੇ 'ਚ ਇਕ ਨੌਜਵਾਨ ਦੀ ਮੌਤ- ਇਕ ਜ਼ਖ਼ਮੀ

ਅਜੀਤ ਡੈਸਕ 07-03-2026
ਕੋਟਕਪੂਰਾ, 6 ਮਾਰਚ (ਮੋਹਰ ਸਿੰਘ ਗਿੱਲ)-ਕੋਟਕਪੂਰਾ-ਬਠਿੰਡਾ ਮੁੱਖ ਸੜਕ 'ਤੇ ਟੀ-ਪੁਆਇੰਟ ਕੋਲ ਇਕ ਮੋਟਰਸਾਈਕਲ ਤੇ ਸਕਾਰਪੀਓ ਗੱਡੀ ਦੀ ਅਚਾਨਕ ਹੋਈ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ | ਇਸ ਸਬੰਧ 'ਚ ਪੁਲਿਸ ਨੂੰ ਬਿਆਨ ਦੇ ਕੇ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਹਿਬਲ ਕਲਾਂ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਨੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ-ਕਾਰ ਸਬੰਧੀ ਕੋਟਕਪੂਰਾ ਸ਼ਹਿਰ ਆਇਆ ਸੀ, ਜਿੱਥੇ ਉਸ ਦਾ ਭਾਣਜਾ ਕਮਲਪ੍ਰੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਨੇੜੇ ਪਾਵਰਹਾਊਸ ਜੈਤੋ ਤੇ ਉਸ ਦਾ ਦੋਸਤ ਨਵਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਚੰਦਭਾਨ ਮਿਲ ਗਏ, ਜਿਨ੍ਹਾਂ ਕੋਲ ਹੀਰੋ ਡੀਲਕਸ ਮੋਟਰ ਸਾਈਕਲ ਸੀ | ਜਿਨ੍ਹਾਂ ਨੂੰ ਮੁਦਈ ਨੇ ਕਿਹਾ ਕਿ ਤੁਸੀ ਅੱਜ ਮੇਰੇ ਨਾਲ ਪਿੰਡ ਬਹਿਬਲ ਕਲਾਂ ਚੱਲੋ | ਇਸ ਦੌਰਾਨ ਉਸ ਦਾ ਭਾਣਜਾ ਅਤੇ ਉਸ ਦਾ ਦੋਸਤ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਬਹਿਬਲ ਕਲਾਂ ਨੂੰ ਚੱਲ ਪਏ | ਟੀ ਪੁਆਇੰਟ ਢਿੱਲਵਾਂ ਕਲਾਂ ਤੋਂ ਹਾਈਵੇ ਨੰਬਰ 54 ਨੂੰ ਕਰਾਸ ਕਰਨ ਲਈ ਰੁਕੇ ਤਾਂ ਬਠਿੰਡਾ ਸਾਈਡ ਤੋਂ ਇਕ ਸਕਾਰਪੀਓ ਗੱਡੀ, ਰੰਗ ਚਿੱਟਾ, ਬੜੀ ਤੇਜ਼ ਰਫ਼ਤਾਰ ਨਾਲ ਆਈ ਤੇ ਮੁਦਈ ਦੇ ਦੇਖਦੇ ਦੇਖਦੇ ਗੱਡੀ ਦੇ ਡਰਾਇਵਰ ਨੇ ਆਪਣੀ ਗੱਡੀ ਬੜੀ ਤੇਜ਼ ਰਫ਼ਤਾਰ ਤੇ ਕਥਿਤ ਲਾਪ੍ਰਵਾਹੀ ਨਾਲ ਗਲਤ ਸਾਈਡ ਵੱਲ ਲਿਆ ਕੇ ਮੁਦਈ ਦੇ ਭਾਣਜੇ ਕਮਲਪ੍ਰੀਤ ਸਿੰਘ ਤੇ ਨਵਦੀਪ ਸਿੰਘ ਹੋਰਾਂ ਦੇ ਮੋਟਰਸਾਈਕਲ ਵਿਚ ਫੇਟ ਮਾਰੀ |
ਇਸ ਕਾਰਨ ਉਹ ਦੋਵੇਂ ਜਣੇ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ 17 ਸਾਲਾ ਕਮਲਪ੍ਰੀਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਸਕਾਰਪੀਓ ਗੱਡੀ ਦੇ ਡਰਾਈਵਰ ਸੁਰਖ਼ਾਬ ਸਿੰਘ ਵਾਸੀ ਫ਼ਰੀਦਕੋਟ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਹਿਲਾ ਦਿਵਸ ਨੂੰ ਸਮਰਪਿਤ ਸਰਕਾਰੀ ਕਾਲਜ ਵਿਖੇ ਤਿੰਨ ਰੋਜ਼ਾ ਪ੍ਰੋਗਰਾਮਾਂ ਦੀ ਸ਼ੁਰੂਆਤ ਅਗਲੀ ਖ਼ਬਰ ਪੈਨਸ਼ਨਰਾਂ ਦੀ ਖੱਜਲ-ਖੁਆਰੀ ਤੁਰੰਤ ਬੰਦ ਹੋਵੇ -ਪੈਨਸ਼ਨਰਜ਼ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।