30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੀ. ਐੱਚ. ਸੀ. ਆਲਮਵਾਲਾ ਵਿਖੇ ਐੱਚ. ਪੀ. ਵੀ. ਵਾਇਰਸ ਵੈਕਸੀਨ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 07-03-2026
ਮਲੋਟ, 6 ਮਾਰਚ (ਪਾਟਿਲ)-ਐੱਸ.ਐੱਮ.ਓ. ਡਾ. ਸਿੰਪਲ ਕੁਮਾਰ ਦੀ ਅਗਵਾਈ 'ਚ ਸੀ.ਐੱਚ.ਸੀ. ਆਲਮਵਾਲਾ ਵਿਖੇ ਐੱਚ.ਪੀ.ਵੀ (ਹਿਊਮਨ ਪੈਪੀਲੋਮਾ) ਵਾਇਰਸ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਾਣਕਾਰੀ ਦਿੰਦਿਆਂ ਡਾ. ਸਿੰਪਲ ਕੁਮਾਰ ਨੇ ਕਿਹਾ ਕਿ ਵਿਸ਼ਵ ਭਰ ਵਿਚ ਔਰਤਾਂ 'ਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ, ਜੋ ਭਵਿੱਖ ਵਿਚ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ | ਐੱਚ.ਪੀ.ਵੀ. ਵੈਕਸੀਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਦਾ ਇਕ ਸੁਰੱਖਿਅਤ ਢੰਗ ਹੈ | ਉਨ੍ਹਾਂ ਕਿਹਾ ਕਿ ਇਹ ਕੈਂਸਰ ਅਕਸਰ ਐੱਚ.ਪੀ.ਵੀ. ਵਾਇਰਸ ਕਾਰਨ ਹੁੰਦਾ ਹੈ, ਇਸ ਦੀ ਸਮੇਂ ਸਿਰ ਵੈਕਸੀਨ ਕਰਵਾ ਕੇ ਹੀ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ | ਡਾ. ਦੀਪਕ ਕੁਮਾਰ ਨੇ ਕਿਹਾ ਕਿ ਇਕ ਲੱਖ ਔਰਤਾਂ ਪਿੱਛੇ 11 ਕੇਸ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਹੁੰਦੇ ਹਨ | ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ |
ਡਾ. ਸਿੰਪਲ ਕੁਮਾਰ ਨੇ ਕਿਹਾ ਕਿ ਮਾਪੇ ਬਿਨ੍ਹਾਂ ਕਿਸੇ ਡਰ ਜਾਂ ਅਫ਼ਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ | ਇਸ ਮੌਕੇ ਬਲਾਕ ਐਜੂਕੇਟਰ ਹਰਮਿੰਦਰ ਕੌਰ, ਫਾਰਮੇਸੀ ਅਫ਼ਸਰ ਪਰਮਪਾਲ ਸਿੰਘ, ਮਨਦੀਪ ਸਿੰਘ, ਸਟਾਫ਼ ਨਰਸ ਗੁਰਵੰਤ ਕੌਰ, ਨਿਰਮਲਜੀਤ ਕੌਰ, ਵੈਕਸੀਨੇਸ਼ਨ ਸਟਾਫ਼ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਸਰਬਜੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ ਚਰਨਜੀਤ ਕੌਰ, ਸ਼ਮਿੰਦਰ ਕੌਰ, ਜਸਵੀਰ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਸੀ. ਐਚ. ਸੀ. ਸਾਦਿਕ 'ਚ ਐਚ. ਪੀ. ਵੀ. ਨਵੀਂ ਵੈਕਸੀਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।