18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਕਿਯੂ ਸਿੱਧੂਪੁਰ ਦੀ ਪਿੰਡ ਸੈਦੇਕੇ ਇਕਾਈ ਦੀ ਚੋਣ

ਅਜੀਤ ਡੈਸਕ 21-02-2026
ਸਾਦਿਕ, 20 ਫ਼ਰਵਰੀ (ਆਰ. ਐਸ. ਧੁੰਨਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਸਾਦਿਕ ਦੀ ਮੀਟਿੰਗ ਪਿੰਡ ਸੈਦੇ ਕੇ ਵਿਖੇ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਦੀ ਅਗਵਾਈ 'ਚ ਹੋਈ | ਜਿਸ 'ਚ ਜ਼ਿਲ੍ਹਾ ਕਨਵੀਨਰ ਗਮਦੂਰ ਸਿੰਘ ਸੰਗਰਾਹੂਰ ਤੇ ਨਿਰਭੈ ਸਿੰਘ ਗੁੱਜਰ ਸਕੱਤਰ ਜਨਰਲ ਪਹੁੰਚੇ | ਮੀਟਿੰਗ ਦੌਰਾਨ ਕਿਸਾਨੀ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਪਿੰਡ ਸੈਦੇ ਕੇ ਦੀ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਲਾਲ ਸਿੰਘ ਇਕਾਈ ਪ੍ਰਧਾਨ, ਗੁਰਮੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਜਨਰਲ ਸਕੱਤਰ, ਲਛਮਣ ਸਿੰਘ ਵਿੱਤ ਸਕੱਤਰ, ਹਰਨਾਮ ਸਿੰਘ ਮੀਤ ਪ੍ਰਧਾਨ, ਅਮਰ ਸਿੰਘ ਸਕੱਤਰ, ਚੰਦ ਸਿੰਘ, ਜਗਸੀਰ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਮੁਖ਼ਤਿਆਰ ਸਿੰਘ ਨੂੰ ਮੈਂਬਰ ਬਣਾਇਆ | ਇਸ ਮੌਕੇ ਗੁਰਜੰਟ ਸਿੰਘ ਸਾਦਿਕ ਬਲਾਕ ਆਗੂ, ਗੁਰਜੀਤ ਸੋਨੀ, ਗੁਰਨਾਮ ਸਿੰਘ ਸੈਦੇ ਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ 'ਇੰਡੀਆ ਏ.ਆਈ. ਇੰਪੈਕਟ ਸਮਿਟ-2026' 'ਚ ਐਮ.ਓ.ਯੂ 'ਤੇ ਕੀਤੇ ਹਸਤਾਖਰ ਅਗਲੀ ਖ਼ਬਰ ਪ੍ਰਸਿੱਧ ਸਾਹਿਤਕਾਰ ਨਰਵਾਹੀ ਘੁਗਿਆਣਵੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।