19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕਰਨਲ ਭੁਪਿੰਦਰ ਸਿੰਘ ਮਾਨ ਵਲੋਂ ਸਰਕਾਰੀ ਸਕੂਲ ਮੰਡੀ ਕਿੱਲਿਆਂਵਾਲੀ ਦਾ ਦੌਰਾ

ਅਜੀਤ ਡੈਸਕ 21-02-2026
ਮੰਡੀ ਕਿੱਲਿਆਂਵਾਲੀ, 20 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਮਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ | ਉਨ੍ਹਾਂ ਦਾ ਸਕੂਲ ਵਿਖੇ ਐੱਨ.ਸੀ.ਸੀ. ਦੇ 68 ਕੈਡਿਟਾਂ ਤੇ ਸਕਾਊਟਸ ਵਲੋਂ ਭਰਵਾਂ ਸਵਾਵਤ ਕੀਤਾ ਗਿਆ | ਕਮਾਂਡਿੰਗ ਅਫ਼ਸਰ ਨੇ ਨਿਰੀਖਣ ਮੌਕੇ ਐੱਨ.ਸੀ.ਸੀ. ਗਤੀਵਿਧੀਆਂ, ਪਰੇਡ, ਅਨੁਸ਼ਾਸਨ ਤੇ ਸਿਖਲਾਈ ਕਾਰਜਾਂ ਦਾ ਜਾਇਜ਼ਾ ਲਿਆ | ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਮਾਨ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਰਾਸ਼ਟਰੀ ਕੈਡਿਟ ਕੋਰ ਨੌਜਵਾਨਾਂ ਵਿਚ ਅਨੁਸ਼ਾਸਨ, ਅਗਵਾਈ ਤੇ ਦੇਸ਼ ਭਗਤੀ ਦੀ ਭਾਵਨਾ ਨੂੰ ਵਿਕਸਤ ਕਰਦੀ ਹੈ | ਉਨ੍ਹਾਂ ਦੱਸਿਆ ਕਿ ਏ, ਬੀ ਤੇ ਸੀ ਸਰਟੀਫ਼ਿਕੇਟਾਂ ਰਾਹੀਂ ਰੱਖਿਆ ਸੇਵਾਵਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਰੁਜ਼ਗਾਰ ਦੇ ਵਧੀਆ ਮੌਕੇ ਹਾਸਿਲ ਹੁੰਦੇ ਹਨ | ਉਨ੍ਹਾਂ ਕੈਡਿਟਾਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕਰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਨ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੇ ਕਰਨਲ ਭੁਪਿੰਦਰ ਸਿੰਘ ਮਾਨ ਦਾ ਧੰਨਵਾਦ ਕੀਤਾ | ਕੈਂਪਸ ਮੈਨੇਜਰ ਜਤਿੰਦਰ ਸ਼ਰਮਾ ਨੇ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸੂਬੇਦਾਰ ਮੇਜਰ ਮਨਜੀਤ ਸਿੰਘ, ਸੂਬੇਦਾਰ ਐੱਮ. ਰਮਾਰ, ਹੌਲਦਾਰ ਮੁਹੰਮਦ ਲਤੀਫ, ਬਲਵਿੰਦਰ ਸਿੰਘ, ਜਗਨੰਦਨ ਸਿੰਘ, ਬਲਜਿੰਦਰਪਾਲ ਸਿੰਘ (ਸੀ.ਟੀ.), ਰੁਪਿੰਦਰ ਕੌਰ (ਡੀ.ਪੀ.) ਅਤੇ ਅਧਿਆਪਕ ਮੌਜੂਦ ਸਨ |
ਪਿਛਲੀ ਖ਼ਬਰ ਮਲੋਟ ਵਿਖੇ ਟੈੱਟ ਦੀ ਬੇਲੋੜੀ ਸ਼ਰਤ ਖ਼ਿਲਾਫ਼ ਅਧਿਆਪਕਾਂ ਦੀ ਇਕੱਤਰਤਾ ਅਗਲੀ ਖ਼ਬਰ ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।