19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਸੈਮੀਨਾਰ ਕਰਵਾਇਆ

ਅਜੀਤ ਡੈਸਕ 21-02-2026
ਮਲੋਟ, 20 ਫ਼ਰਵਰੀ (ਪਾਟਿਲ)-ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਕਾਮਰੇਡ ਗੁਰਮੀਤ ਮੋਹਲਾਂ ਨੂੰ ਯਾਦ ਕਰਦਿਆਂ ਸੈਮੀਨਾਰ ਕਰਵਾਇਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀ. ਜੀ. ਐੱਮ. ਕਾਲਜ ਮੋਹਲਾਂ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਦੱਸਿਆ ਕਿ ਕਾਮਰੇਡ ਗੁਰਮੀਤ ਮੋਹਲਾਂ ਦੇਸ਼ ਦੇ ਗ਼ਰੀਬ ਮਜ਼ਦੂਰਾਂ, ਛੋਟੇ ਕਿਸਾਨਾਂ, ਦੁਕਾਨਦਾਰਾਂ ਦੇ ਆਰਥਿਕ ਹਾਲਾਤਾਂ ਨੂੰ ਚੰਗੇ ਬਣਾਉਣ ਲਈ ਸੰਘਰਸ਼ ਕਰਨ ਦੇ ਨਾਲ ਦੇਸ਼ ਅੰਦਰ ਅਮਨ, ਭਾਈਚਾਰਕ ਸਾਂਝ ਕਾਇਮ ਰੱਖਣ ਤੇ ਫਿਰਕੂ ਸਦਭਾਵਨਾ ਦਾ ਝੰਡਾ ਬੁਲੰਦ ਕਰਨ ਵਾਲੇ ਸੰਘਰਸ਼ੀ ਯੋਧਿਆਂ ਵਿਚੋਂ ਇਕ ਉਭਰਵਾ ਨਾਂਅ ਸੀ | ਕਾਮਰੇਡ ਗੁਰਮੀਤ ਮੋਹਲਾਂ ਨੇ ਆਪਣਾ ਸਾਰਾ ਜੀਵਨ ਹੀ ਨਹੀਂ, ਬਲਕਿ ਆਪਣੇ ਸਾਰੇ ਪਰਿਵਾਰ ਨੂੰ ਵੀ ਅਵਾਮ ਪੱਖੀ ਸਮਾਜ ਸਿਰਜਣਾ ਦੇ ਰਾਹ ਵੱਲ ਤੋਰਿਆ | ਉਨ੍ਹਾਂ ਕਾਮਰੇਡ ਵਧਾਵਾ ਰਾਮ, ਛੱਜੂ ਮੱਲ ਵੈਦ, ਅਰਜਨ ਸਿੰਘ ਮਸਤਾਨਾ, ਜੰਗੀਰ ਸਿੰਘ ਜੋਗਾ, ਚਰੰਜੀ ਲਾਲ ਧੀਰ, ਅਵਤਾਰ ਸਿੰਘ ਮਲਹੋਤਰਾ ਦੇ ਨਾਲ ਮਿਲ ਕੰਮ ਕੀਤਾ ਅਤੇ ਕਮਿਊਨਿਸਟ ਪਾਰਟੀ ਸੈਂਟਰਲ ਕਮੇਟੀ ਮੈਂਬਰ ਤੇ ਫ਼ਰੀਦਕੋਟ ਜ਼ਿਲ੍ਹਾ ਇਕਾਈ ਦੇ ਸੈਕਟਰੀ ਵਜੋਂ ਵੀ ਲੰਮਾ ਸਮਾਂ ਜ਼ਿੰਮੇਵਾਰੀ ਸੰਭਾਲੀ | ਅੱਤਵਾਦ ਦੌਰਾਨ ਫ਼ਰੀਦਕੋਟ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਵੀ ਰਹੇ | ਬਾਅਦ 'ਚ ਪੰਜਾਬ ਕਿਸਾਨ ਸਭਾ ਨਾਲ ਜੁੜ ਲੋਕ ਘੋਲਾਂ ਵਿਚ ਸ਼ਿਰਕਤ ਕੀਤੀ | ਪਾਰਟੀ ਦੇ ਲਈ ਰੂਸ 'ਚ ਵੀ ਗਏ | ਪਿ੍ੰਸੀਪਲ ਡਾ. ਬਲਜੀਤ ਸਿੰਘ ਸਿੰਘ ਨੇ ਦੱਸਿਆ ਕਿ ਕਾਮਰੇਡ ਗੁਰਮੀਤ ਮੋਹਲਾਂ ਅੰਦਰ ਸਾਹਿਤ, ਸਮਾਜ ਤੇ ਰਾਜਨੀਤੀ ਬਾਰੇ ਪੜ੍ਹਨ ਦੀ ਵਿਸ਼ੇਸ਼ ਦਿਲਚਸਪੀ ਸੀ ਅਤੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਵਿਚ ਪਿੰਡ ਮੋਹਲਾਂ ਵਿਖੇ ਉਨ੍ਹਾਂ ਦੇ ਨਾਂਅ 'ਤੇ ਕਾਲਜ ਸਥਾਪਤ ਕੀਤਾ ਹੈ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਹੈ | ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ ਨਵਜੀਤ ਮੋਹਲਾਂ, ਜਗਤਾਰ ਬਰਾੜ ਤੇ ਰਾਜ ਕੁਮਾਰ ਨੇ ਸਮਾਗਮ ਦੀ ਸ਼ਲਾਘਾ ਕੀਤੀ | ਪ੍ਰੋ. ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਪੱਛੜੇ ਖੇਤਰ ਵਿਚ ਕਾਲਜ ਖੁੱਲ੍ਹਣ ਨਾਲ ਗ਼ਰੀਬ ਪਰਿਵਾਰਾਂ ਦੇ ਲੜਕੇ-ਲੜਕੀਆਂ ਨੂੰ ਸਿੱਖਿਆ ਹਾਸਿਲ ਕਰਨ ਵਿਚ ਵੱਡੀ ਪਹੁੰਚ ਮਿਲੀ ਹੈ | ਕਾਲਜ ਦੇ ਵਿਦਿਆਰਥੀ ਖੇਡਾਂ, ਪੜ੍ਹਾਈ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਨਾਮਣਾ ਖੱਟ ਰਹੇ ਹਨ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਕਰਨਲ ਭੁਪਿੰਦਰ ਸਿੰਘ ਮਾਨ ਵਲੋਂ ਸਰਕਾਰੀ ਸਕੂਲ ਮੰਡੀ ਕਿੱਲਿਆਂਵਾਲੀ ਦਾ ਦੌਰਾ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਏ. ਡੀ. ਸੀ. ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।