31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ਿਲ੍ਹਾ ਸੰਕਟ ਸਮੂਹ ਦੀ ਮੀਟਿੰਗ 'ਚ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਚਰਚਾ

ਅਜੀਤ ਡੈਸਕ 20-02-2026
ਸ੍ਰੀ ਮੁਕਤਸਰ ਸਾਹਿਬ, 19 ਫ਼ਰਵਰੀ (ਹਰਮਹਿੰਦਰ ਪਾਲ)-ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਅੱਜ ਜ਼ਿਲ੍ਹਾ ਸੰਕਟ ਸਮੂਹ (ਡੀ.ਸੀ.ਜੀ.) ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਆਫ਼ਤ ਪ੍ਰਬੰਧਨ ਅਤੇ ਉਦਯੋਗਿਕ ਸੁਰੱਖਿਆ ਸੰਬੰਧੀ ਵਿਸ਼ਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸੰਕਟ ਸਮੂਹ ਦੇ ਮੈਂਬਰ ਸਕੱਤਰ ਵਿਸ਼ਾਲ ਸਿੰਗਲਾ ਨੇ ਸਮੂਹ ਦੀ ਰਚਨਾ, ਉਸ ਦੇ ਉਦੇਸ਼ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਕਟ ਸਮੂਹ ਪਹਿਲਾਂ ਤੋਂ ਹੀ ਸ੍ਰੀ ਮੁਕਤਸਰ ਸਾਹਿਬ ਵਿਚ ਕਾਰਗਰ ਹੈ ਅਤੇ ਸਾਲ 2025 ਦੌਰਾਨ ਵੱਖ-ਵੱਖ ਸੰਵੇਦਨਸ਼ੀਲ ਤੇ ਖ਼ਤਰਨਾਕ ਉਦਯੋਗਿਕ ਇਕਾਈਆਂ ਵਿਚ ਸਥਲ-ਅਧਾਰਿਤ ਮੌਕ ਅਭਿਆਸ ਸਫ਼ਲਤਾਪੂਰਵਕ ਕਰਵਾਏ ਗਏ ਸਨ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹੁਣ ਨਵੇਂ ਮੌਕ ਅਭਿਆਸਾਂ ਦੀ ਸਮਾਂ-ਸੂਚੀ ਤਿਆਰ ਕੀਤੀ ਜਾ ਰਹੀ ਹੈ, ਜੋ ਜਲਦ ਹੀ ਸਾਰੇ ਵਿਭਾਗਾਂ ਤੇ ਉਦਯੋਗਿਕ ਇਕਾਈਆਂ ਨਾਲ ਸਾਂਝੀ ਕੀਤੀ ਜਾਵੇਗੀ, ਤਾਂ ਜੋ ਨਿਰਧਾਰਿਤ ਕਾਰਜਕ੍ਰਮ ਅਨੁਸਾਰ ਅਭਿਆਸ ਕੀਤੇ ਜਾ ਸਕਣ | ਐੱਸ.ਡੀ.ਐੱਮ. ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ ਨੇ ਸਾਰੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਨਿਰਧਾਰਿਤ ਸਮਾਂ-ਸੂਚੀ ਅਨੁਸਾਰ ਇਨ੍ਹਾਂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਯਕੀਨੀ ਬਣਾਈ ਜਾਵੇ, ਕਿਉਂਕਿ ਮੌਕ ਅਭਿਆਸ ਵੱਖ-ਵੱਖ ਹਿੱਸੇਦਾਰਾਂ ਵਿਚ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਅਚਾਨਕ ਆਫ਼ਤ ਦੀ ਸਥਿਤੀ ਨਾਲ ਨਿਪਟਣ ਲਈ ਤਿਆਰੀ ਮਜ਼ਬੂਤ ਕਰਦੇ ਹਨ | ਮੀਟਿੰਗ ਦੌਰਾਨ ਉਪ-ਨਿਰਦੇਸ਼ਕ ਫ਼ੈਕਟਰੀਆਂ ਵਲੋਂ ਆਫ਼ਤ ਪ੍ਰਬੰਧਨ ਸੰਬੰਧੀ ਸੁਝਾਅ ਪੇਸ਼ ਕੀਤੇ ਗਏ | ਇਸ ਸੰਦਰਭ ਵਿਚ ਐੱਸ.ਡੀ.ਐੱਮ. ਨੇ ਡੀ.ਐੱਮ.ਆਈ. ਭੋਪਾਲ ਦੇ ਸਹਿਯੋਗ ਨਾਲ ਜ਼ਿਲ੍ਹੇ ਲਈ ਬਾਹਰੀ ਐਮਰਜੈਂਸੀ ਯੋਜਨਾ (ਆਫ਼-ਸਾਈਟ ਐਮਰਜੈਂਸੀ ਪਲਾਨ) ਤਿਆਰ ਕਰਨ ਦੀ ਕਾਰਵਾਈ ਅੱਗੇ ਵਧਾਉਣ ਲਈ ਸਹਿਮਤੀ ਪ੍ਰਦਾਨ ਕੀਤੀ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ 386 ਲੋਕਾਂ ਨੇ ਕਰਵਾਈ ਮੈਡੀਕਲ ਅਤੇ ਕੈਂਸਰ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।