18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਬਾਬਾ ਫ਼ਰੀਦ ਲਾਅ ਕਾਲਜ ਦੇ ਐਨ.ਸੀ.ਸੀ. ਕੈਡਿਟਸ ਨੇ ਸਰਟੀਫਿਕੇਟ ਬੀ ਅਤੇ ਸੀ ਦੀ ਪ੍ਰੀਖਿਆ ਦਿੱਤੀ

ਅਜੀਤ ਡੈਸਕ 19-02-2026
ਫ਼ਰੀਦਕੋਟ, 18 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੇ ਐਨ.ਸੀ.ਸੀ ਕੈਡਿਟਸ ਅਮਿਤ ਛਾਬੜਾ ਅਸਿਟੈਂਟ ਪ੍ਰੋਫੈਸਰ ਨਾਲ 13 ਪੰਜਾਬ ਬਟਾਲੀਅਨ ਵਲੋਂ ਕਰਵਾਈ ਸਰਟੀਫਿਕੇਟ ਬੀ ਅਤੇ ਸੀ ਦੀ ਪ੍ਰੀਖਿਆ ਦੇਣ ਲਈ ਫ਼ਿਰੋਜ਼ਪੁਰ ਗਏ | ਇਸ ਦੌਰਾਨ ਪ੍ਰੈਕਟੀਕਲ ਪ੍ਰੀਖਿਆ ਵਿਚ ਕੈਡਿਟਸ ਨੇ ਜੰਗ ਵਿਚ ਵਰਤੇ ਜਾਣ ਵਾਲੇ ਡਰਿੱਲ, ਵੈਪਨ ਹੈਂਡਲਿੰਗ, ਕਮਿਉਨੀਕੇਸ਼ਨ, ਫ਼ੀਲਡ ਕਰਾਫ਼ਟ, ਬੈਟਲ ਕਰਾਫ਼ਟ, ਟੈਲੀਫ਼ੋਨਿਕ ਸਿਗਨਲ, ਮੈਪ ਰੀਡਿੰਗ ਐਕਟੀਵਿਟੀਆਂ ਵਿਚ ਭਾਗ ਲੈ ਕੇ ਬਹੁਮੁੱਲੀ ਜਾਣਕਾਰੀ ਹਾਸਿਲ ਕੀਤੀ | ਕੈਡਿਟਸ ਨੇ ਪਰਸਨੈਲਿਟੀ ਡਿਵੈਲਪਮੈਂਟ, ਕਰਿਟੀਕਲ ਥਿੰਕਿੰਗ, ਵੈਪਨ ਟਰੇਨਿੰਗ ਅਤੇ ਆਰਮਡ ਫੋਰਸਜ਼ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦਿੱਤੀ | ਵਿਦਿਆਰਥੀਆਂ ਦੇ ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਕਿਹਾ ਕਿ ਕਾਲਜ ਦੇ ਐਨ.ਸੀ.ਸੀ. ਕੈਡਿਸਟ ਨੇ ਇਸ ਪ੍ਰੀਖਿਆ ਦੌਰਾਨ ਲਿਖਤੀ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ ਹੈ ਜੋ ਉਨ੍ਹਾਂ ਦੇ ਭਵਿੱਖ ਵਿਚ ਲਾਹੇਵੰਦ ਸਿੱਧ ਹੋਵੇਗੀ | ਅੰਤ ਵਿਚ ਉਨ੍ਹਾਂ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਵੀ ਧੰਨਵਾਦ ਕੀਤਾ ਜੋ ਸਿਮਰਜੀਤ ਸਿੰਘ ਸੇਖੋਂ ਚੇਅਰਮੈਨ ਦੀ ਯੋਗ ਅਗਵਾਈ ਵਿਚ ਕਾਲਜ ਦੇ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਇਆ ਕਰਵਾ ਰਹੀ ਹੈ |
ਪਿਛਲੀ ਖ਼ਬਰ ਸਪੀਕਰ ਸੰਧਵਾਂ ਦਾ ਪਿੰਡ ਮੌੜ ਵਿਖੇ ਪ੍ਰਵਾਸੀ ਭਾਰਤੀਆਂ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪਿ੍ੰਸੀਪਲ ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਦਾ ਹੋਇਆ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।