ਫ਼ਰੀਦਕੋਟ, 18 ਫ਼ਰਵਰੀ (ਜਸਵੰਤ ਸਿੰਘ ਪੁਰਬਾ)-'ਅਜੀਤ' 'ਚ ਐਤਵਾਰ ਨੂੰ ਛਪਣ ਵਾਲੇ ਮੈਗਜ਼ੀਨ 'ਚ ਕਾਵਿ ਰਚਨਾ ਦੇ ਲੇਖਕ ਪਿ੍ੰ. ਫ਼ੌਜਾ ਸਿੰਘ ਨਵਰਾਹੀ ਘੁਗਿਆਣਵੀ ਜਿਨ੍ਹਾਂ ਦਾ ਅੱਜ ਮੁਹਾਲੀ ਵਿਖੇ ਦਿਹਾਂਤ ਹੋ ਗਿਆ ਹੈ | ਉਹ 89 ਸਾਲ ਦੇ ਸਨ, ਉਨ੍ਹਾਂ ਦਾ ਅੰਤਿਮ ਸਸਕਾਰ 19 ਫ਼ਰਵਰੀ 2026 ਦਿਨ ਵੀਰਵਾਰ ਨੂੰ ਦੁਪਹਿਰ 3 ਵਜੇ ਸ਼ਾਂਤੀਵਣ ਡੋਗਰ ਬਸਤੀ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ | ਉਨ੍ਹਾਂ ਨੇ ਲਗਪਗ 16 ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ | ਉਹ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਵੀ ਸਰਪ੍ਰਸਤ ਸਨ | ਉਹ ਆਪਣੇ ਪਿੱਛੇ ਆਪਣੀ ਪਤਨੀ ਸੇਵਾ ਮੁਕਤ ਲੈਕ. ਅਮਰਜੀਤ ਕੌਰ ਬਰਾੜ, ਪੁੱਤਰ ਇੰਜ. ਨਵਜੀਤ ਸਿੰਘ ਬਰਾੜ (ਗੋਲਡੀ), ਨੂੰਹ ਗੁਰਪ੍ਰੀਤ ਕੌਰ ਬਰਾੜ ਅਧਿਆਪਕਾ, ਪੋਤਰਾ ਇੰਜ. ਮਹਿਤਾਬ ਅਤੇ ਪੋਤਰੀ ਸੀਰਤ ਨੂੰ ਛੱਡ ਗਏ ਹਨ | ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ ਨਹਿਰ ਨਜ਼ਾਰਾ ਨਿਊ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਆਰੰਭ ਹੋਵੇਗੀ | ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਸਾਹਿਤਕ ਹਲਕਿਆਂ ਅੰਦਰ ਗਮੀ ਦਾ ਮਾਹੌਲ ਪੈਦਾ ਹੋ ਗਿਆ ਹੈ | ਸਾਬਕਾ ਡੀ.ਆਈ.ਜੀ. ਤੇਜਿੰਦਰ ਸਿੰਘ ਮੌੜ ਆਈ.ਪੀ.ਐਸ., ਪ੍ਰੋ. ਬ੍ਰਹਮਜਗਦੀਸ਼ ਸਿੰਘ, ਪਿ੍ੰਸੀਪਲ ਦਲਬੀਰ ਸਿੰਘ, ਪ੍ਰੋ. ਐਸ.ਐਸ. ਬਾਜਵਾ, ਸਾਬਕਾ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰਪਾਲ ਵੈਹਣੀਵਾਲ, ਸਾਬਕਾ ਡੀ.ਪੀ.ਆਰ.ਓ. ਮਨੋਹਰ ਸਿੰਘ ਧੁੰਨਾ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਸੇਵਾ ਮੁਕਤ ਇੰਦਰਜੀਤ ਸਿੰਘ ਖੀਵਾ ਅਤੇ ਪ੍ਰੋ. ਨਰਿੰਦਰਪਾਲ ਸਿੰਘ ਨਾਟੀ ਨੇ ਕਿਹਾ ਕਿ ਪਿ੍ੰਸੀਪਲ ਫ਼ੌਜਾ ਸਿੰਘ ਪੰਜਾਬੀ ਸਾਹਿਤ ਤੋਂ ਇਲਾਵਾ ਬਾਲ ਸਾਹਿਤ ਦੀਆਂ ਕਿਤਾਬਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਵਿਚ ਵੱਡਾ ਯੋਗਦਾਨ ਪਾਇਆ ਅਤੇ ਆਪਣਾ ਪੂਰੀ ਜੀਵਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕੀਤਾ | ਇਸ ਦੁੱਖ ਦੀ ਘੜੀ 'ਚ ਇਕਬਾਲ ਘਾਰੂ, ਵਤਨਵੀਰ ਜ਼ਖ਼ਮੀ, ਸੁਖਚੈਨ ਸਿੰਘ ਥਾਂਦੇਵਾਲਾ, ਪਿ੍ੰਸੀਪਲ ਕ੍ਰਿਸ਼ਨ ਲਾਲ ਬਕੌਲੀਆ, ਪ੍ਰੋ. ਪਾਲ ਸਿੰਘ, ਲਾਲ ਸਿੰਘ ਕਲਸੀ, ਬਲਵੰਤ ਗੱਖੜ, ਪਿ੍ੰਸੀਪਲ ਜੋਗਿੰਦਰ ਸਿੰਘ, ਸੁਰਿੰਦਰਪਾਲ ਸ਼ਰਮਾ ਭਲੂਰ, ਧਰਮ ਪ੍ਰਵਾਨਾ, ਕਰਨਲ ਬਲਬੀਰ ਸਿੰਘ ਸਰਾਂ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ |