29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕਰੰਟ ਲੱਗਣ ਕਾਰਨ ਨੌਜਵਾਨ ਝੁਲਸਿਆ

ਅਜੀਤ ਡੈਸਕ 30-01-2026
ਮੋਗਾ, 29 ਜਨਵਰੀ (ਗੁਰਤੇਜ ਸਿੰਘ ਬੱਬੀ)-ਅੱਜ ਵਿਆਹ ਸਮਾਗਮ ਲਈ ਲੜੀਆਂ ਲਗਾ ਰਹੇ ਇਕ ਨੌਜਵਾਨ ਦੇ ਕਰੰਟ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਸਥਾਨਕ ਸ਼ਹਿਰ ਦੇ ਵਾਸੀ ਚੌਂਕ ਸ਼ੇਖ਼ਾਂ ਜੋ ਕਿ ਬੇਦੀ ਨਗਰ ਵਿਚ ਇਕ ਵਿਆਹ ਸਮਾਗਮ ਵਾਲੇ ਘਰ ਵਿਚ ਲੜੀਆਂ ਲਗਵਾ ਰਿਹਾ ਸੀ ਅਤੇ ਜਦ ਉਹ ਘਰ ਦੀ ਛੱਤ ਦੇ ਬਨੇਰੇ 'ਤੇ ਲੜੀਆਂ ਲਗਵਾ ਰਿਹਾ ਸੀ, ਉੱਪਰੋਂ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ | ਸਮਾਜ ਸੇਵਾ ਸੁਸਾਇਟੀ ਦੇ ਕਾਰਕੁਨਾਂ ਨੇ ਆਪਣੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮੱਢਲੀ ਸਹਾਇਤਾ ਦੇ ਕੇ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ | ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੇ 70 ਫ਼ੀਸਦੀ ਝੁਲਸੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ |
ਪਿਛਲੀ ਖ਼ਬਰ 9 ਮਹੀਨਿਆਂ 'ਚ ਹਾਈ ਬੀਮ ਲਾਈਟਾਂ ਦਾ ਕੋਈ ਨਹੀਂ ਕੱਟਿਆ ਚਲਾਨ-ਅਨੁਰਾਗ ਸ਼ਰਮਾ ਅਗਲੀ ਖ਼ਬਰ ਅਪਰਾਧਿਕ ਗਤੀਵਿਧੀਆਂ ਰੋਕਣ ਲਈ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।