29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ <br/>

ਅਜੀਤ ਡੈਸਕ 30-01-2026
ਮੋਗਾ, 29 ਜਨਵਰੀ (ਅਸ਼ੋਕ ਬਾਂਸਲ)-ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਵਲੋਂ ਹਰਕਿਸ਼ਨ ਬੋਹਤ ਪ੍ਰਧਾਨ ਅਤੇ ਰਜਿੰਦਰ ਨੰਦਾ ਜਨਰਲ ਸਕੱਤਰ ਦੀ ਅਗਵਾਈ ਵਿਚ ਕਮਿਸ਼ਨਰ ਨਗਰ ਨਿਗਮ ਮੋਗਾ ਦੇ ਦਫ਼ਤਰ ਅੱਗੇ ਆਪਣੀਆਂ ਹੱਕਾਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਨਗਰ ਨਿਗਮ ਦੇ ਮੇਅਰ ਪ੍ਰਵੀਨ ਸ਼ਰਮਾ ਵਲੋਂ ਰਿਟਾਇਰਡ ਕਰਮਚਾਰੀਆਂ ਨਾਲ ਧਰਨੇ ਵਾਲੀ ਜਗ੍ਹਾ 'ਤੇ ਆ ਕੇ ਮੰਗਾਂ 'ਤੇ ਵਿਚਾਰ ਕੀਤਾ ਗਿਆ ਤੇ ਕਿਹਾ ਕਿ ਰਿਟਾਇਰਡ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ | ਉਨ੍ਹਾਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਜਲਦ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ | ਇਸ ਮੌਕੇ ਰਮਨ ਕੌਸ਼ਲ ਸੰਯੁਕਤ ਕਮਿਸ਼ਨਰ ਸ਼ਾਮਿਲ ਹੋਏ ਤੇ ਮੇਅਰ ਦੇ ਭਰੋਸੇ 'ਤੇ ਯੂਨੀਅਨ ਵਲੋਂ 2 ਫਰਵਰੀ ਸੋਮਵਾਰ ਤੱਕ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਜਸਵੀਰ ਸਿੰਘ ਗਿੱਲ ਪ੍ਰਧਾਨ ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ, ਸੁਖਪਾਲ ਸੋਂਦਾ ਪ੍ਰਧਾਨ, ਸੋਮਨਾਥ ਚੋਬੜ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਰਾਜੇਸ਼ ਧੁੰਨਾ, ਰਵੀ ਸਾਰਵਾਨ, ਰਵੀ ਚਾਵਰੀਆ ਪ੍ਰਧਾਨ, ਬੰਟੀ ਬੋਹਤ, ਪ੍ਰਵੀਨ ਕੁਮਾਰ ਪ੍ਰਧਾਨ, ਸਰਬਜੀਤ ਮਾਨ ਪ੍ਰਧਾਨ, ਜਸਪਾਲ ਸਿੰਘ, ਅਰਜਨ ਸਿੰਘ, ਰਮੇਸ਼ ਗੁਪਤਾ, ਇੰਦਰਜੀਤ ਗਿੱਲ, ਮਨਜੀਤ ਸਿੰਘ, ਨਿਰਮਲ ਸਿੰਘ, ਪ੍ਰੇਮ ਭੂਸ਼ਨ ਗੁਪਤਾ, ਇੰਦਰ ਦੇਵ ਮਿਸ਼ਰਾ, ਰਾਜੇਸ਼ ਨੰਦਾ, ਸੁਰਜੀਤ ਸਿੰਘ, ਭਜਨ ਸਿੰਘ ਕਲੇਰ, ਮੋਤੀ ਰਾਮ ਹਾਜ਼ਰ ਸਨ |

ਪਿਛਲੀ ਖ਼ਬਰ ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਣ ਦਾ ਸਿਲਸਿਲਾ ਜਾਰੀ, ਕਿਸਾਨ ਪ੍ਰੇਸ਼ਾਨ <br/> ਅਗਲੀ ਖ਼ਬਰ ਟ੍ਰੈਫਿਕ ਸਿੱਖਿਆ ਸੈੱਲ ਵਲੋਂ ਨੱਥੂਵਾਲਾ ਗਰਬੀ 'ਚ ਲਗਾਇਆ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।