29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਵਿਕਸਿਤ ਭਾਰਤ ਮਿਸ਼ਨ' ਤਹਿਤ ਅਧਿਆਪਕ ਵਰਗ ਦਾ ਕੀਤਾ ਸਨਮਾਨ

ਅਜੀਤ ਡੈਸਕ 30-01-2026
ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਵਲੋਂ ਦੇਸ਼ ਭਗਤ ਗਰੁੱਪ ਦੇ ਚੇਅਰਮੈਨ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਦੀ ਸਰਪ੍ਰਸਤੀ ਤੇ ਪਿ੍ੰਸੀਪਲ ਡਾ. ਸੰਜੀਵ ਜਿੰਦਲ ਦੀ ਅਗਵਾਈ ਹੇਠ ਚੱਲ ਰਹੇ ਦੇਸ਼ ਭਗਤ ਗਲੋਬਲ ਸਕੂਲ ਵਿਖੇ ਸਕੂਲ ਪਰਿਵਾਰ ਪੁਰਸਕਾਰ ਸਮਾਗਮ 2026 ਕਰਵਾਇਆ ਗਿਆ | ਵਿਕਸਿਤ ਭਾਰਤ ਮਿਸ਼ਨ ਤਹਿਤ ਸਕਿੱਲ ਭਾਰਤ ਐਸੋਸੀਏਸ਼ਨ ਦੁਆਰਾ ਇਕ ਮਹੱਤਵਪੂਰਨ ਰਾਸ਼ਟਰੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ, ਜਿਸ ਅਧੀਨ ਅਧਿਆਪਕ ਵਰਗ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਸੰਜੀਵ ਜਿੰਦਲ ਨੇ ਸਕੂਲ ਦੇ 'ਵਿਕਸਿਤ ਭਾਰਤ ਮਿਸ਼ਨ' ਦੇ ਮੈਂਬਰ ਬਣਨ 'ਤੇ ਖ਼ੁਸ਼ੀ ਜ਼ਾਹਿਰ ਕੀਤੀ ਗਈ | ਇਸ ਪ੍ਰੋਗਰਾਮ ਤਹਿਤ ਸਕੂਲ ਨਾਲ ਜੁੜੇ ਵਰਗ ਦਾ ਉਨ੍ਹਾਂ ਦੀ ਨਿਸ਼ਠਾ, ਮਿਹਨਤ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਉਪਰਾਲਿਆਂ ਦੇ ਆਧਾਰ 'ਤੇ ਸਨਮਾਨ ਕੀਤਾ ਗਿਆ | ਸਕਿੱਲ ਭਾਰਤ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਸਿੱਖਿਆ ਪ੍ਰਣਾਲੀ 'ਤੇ ਟਿਕੀ ਹੋਈ ਹੈ ਅਤੇ ਇਸ ਵਿਚ ਅਧਿਆਪਕ ਵਰਗ ਦੀ ਭੂਮਿਕਾ ਕੇਂਦਰੀ ਹੈ | ਪਿ੍ੰਸੀਪਲ ਨੇ ਅਧਿਆਪਕਾਂ ਲਈ ਸਕਿੱਲ ਡਿਵੈਲਪਮੈਂਟ, ਡਿਜੀਟਲ ਸਿੱਖਿਆ ਤੇ ਨਵੀਂ ਸਿੱਖਿਆ ਨੀਤੀ ਨਾਲ ਸੰਬੰਧਿਤ ਜਾਣਕਾਰੀ ਵੀ ਸਾਂਝੀ ਕੀਤੀ | ਵਾਈਸ ਪਿ੍ੰਸੀਪਲ ਡਾ. ਪਰਮਪ੍ਰੀਤ ਕੌਰ ਨੇ ਕਿਹਾ ਕਿ 'ਵਿਕਸਿਤ ਭਾਰਤ ਮਿਸ਼ਨ' ਤਹਿਤ ਸਕਿੱਲ ਭਾਰਤ ਐਸੋਸੀਏਸ਼ਨ ਵਲੋਂ ਕੀਤੀ ਗਈ ਇਹ ਰਾਸ਼ਟਰੀ ਪਹਿਲਕਦਮੀ ਪ੍ਰਸੰਸਾਯੋਗ ਹੈ | ਪਿ੍ੰਸੀਪਲ ਨੇ ਸਕਿੱਲ ਭਾਰਤ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਤਨ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੀ ਰਚਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਮੌਕੇ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਦੇ ਪਿ੍ੰਸੀਪਲ ਰੁਪਿੰਦਰ ਬੁੱਟਰ, ਵਾਇਸ ਪਿ੍ੰਸੀਪਲ ਮਨਜਿੰਦਰ ਕੌਰ, ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਦੇ ਪਿ੍ੰਸੀਪਲ ਮਨੀਸ਼ ਜੋਸ਼ੀ, ਆਈ.ਟੀ. ਕੈਂਪਸ ਦੇ ਡੀ.ਜੀ.ਐੱਮ. ਵਰਿੰਦਰ ਮਦਾਨ, ਸੁਪਰਡੈਂਟ ਤੇ ਮੀਡੀਆ ਕੋਆਰਡੀਨੇਟਰ, ਮੇਜਰ ਮਹਿਤਾ, ਅਕਾਊਾਟੈਂਟ ਨਵਦੀਪ ਸਿੰਘ, ਸੁਪਰਵਾਈਜ਼ਰ ਦਿਲਬਾਗ ਸਿੰਘ ਬਾਗੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਆਗੂ ਕੁਲਵੰਤ ਸਿੰਘ ਸਰਪੰਚ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਲਾਇਨਜ਼ ਕਲੱਬ ਨੇ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।