30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

'ਬੇਟੀ ਬਚਾਓ ਬੇਟੀ ਪੜ੍ਹਾਓ' 'ਧੀ ਅਣਮੁੱਲੀ ਦਾਤ' ਦਿਵਸ ਮਨਾਇਆ

ਅਜੀਤ ਡੈਸਕ 30-01-2026
ਬਰਗਾੜੀ, 29 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਬੈਨਰ ਹੇਠ ਕਸਬਾ ਬਰਗਾੜੀ ਦੇ ਆਂਗਣਵਾੜੀ ਕੇਂਦਰ ਨੰਬਰ 6 ਵਿਖੇ ਖੇਤਰ ਬਰਗਾੜੀ ਤਹਿਤ ਆਉਂਦੇ ਸਾਰੇ ਆਂਗਣਵਾੜੀ ਕੇਂਦਰ ਦੇ ਕਰਮਚਾਰੀਆਂ ਵਲੋਂ ਸੁਪਰਵਾਈਜ਼ਰ ਮਨਜੀਤ ਕੌਰ, ਪ੍ਰੋਗਰਾਮ ਅਫ਼ਸਰ ਅਰਵਿੰਦਰ ਸਿੰਘ ਭੱਟੀ ਦੀ ਅਗਵਾਈ 'ਚ ਧੀ ਅਣਮੁੱਲੀ ਦਾਤ ਪ੍ਰੋਗਰਾਮ ਤਹਿਤ ਨਵਜੰਮੀਆਂ ਧੀਆਂ ਦੀ ਲੋਹੜੀ ਦਾ ਜਸ਼ਨ ਮਨਾਇਆ ਗਿਆ | ਇਸ ਮੌਕੇ ਨਵਜੰਮੀਆਂ ਬੱਚੀਆਂ ਦੇ ਪੈਰਾਂ ਦੇ ਨਿਸ਼ਾਨ ਲਏ ਗਏ ਅਤੇ ਲੈਮੀਨੇਸ਼ਨ ਕਰਵਾ ਕਿ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਅਤੇ ਬੱਚੀਆਂ ਨੂੰ ਤਗਮੇ ਤੇ ਹੋਰ ਲੋੜੀਂਦੇ ਸਾਮਾਨ ਦੇ ਤੋਹਫੇ ਦਿੱਤੇ | ਇਸ ਮੌਕੇ ਸਰਪੰਚ ਪ੍ਰਤਾਪ ਸਿੰਘ, ਡਾ. ਬਲਵਿੰਦਰ ਸਿੰਘ ਸਿਵੀਆਂ ਆਦਿ ਇਲਾਵਾ ਸਮੂਹ ਕੇਂਦਰਾਂ ਦੇ ਆਂਗਣਵਾੜੀ ਵਰਕਰ ਤੇ ਹੈਲਪਰ ਹਾਜ਼ਰ ਸਨ |
ਪਿਛਲੀ ਖ਼ਬਰ ਦਾ ਬਲੂਮਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਦਾ ਗਣਤੰਤਰ ਦਿਵਸ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕੂੜਾ ਡੰਪ ਅਤੇ ਨਾਲੀਆਂ 'ਚੋਂ ਬਾਹਰ ਵਹਿੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।