30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਪੀਕਰ ਸੰਧਵਾਂ ਨੇ ਹਲਕਾ ਕੋਟਕਪੂਰਾ 'ਚ ਵੱਖ-ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਅਜੀਤ ਡੈਸਕ 30-01-2026
ਕੋਟਕਪੂਰਾ, 29 ਜਨਵਰੀ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕਾ ਕੋਟਕਪੂਰਾ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸੜਕ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ | ਇਨ੍ਹਾਂ ਪ੍ਰੋਜੈਕਟਾਂ ਵਿਚ ਪਿੰਡ ਸੰਧਵਾਂ ਤੋਂ ਸਿੱਖਾਂਵਾਲਾ ਤੱਕ, ਮੁਕਤਸਰ ਰੋਡ ਤੋਂ ਵਾਂਦਰ ਜਟਾਣਾ ਤੋਂ ਮਚਾਕੀ ਮੱਲ ਸਿੰਘ ਤੱਕ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਅਤੇ ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥਵਾਲਾ ਟਾਵਰ ਤੱਕ ਸੜਕਾਂ ਦੇ ਨਿਰਮਾਣ/ਅਪਗ੍ਰੇਡੇਸ਼ਨ ਦੇ ਕੰਮ ਸ਼ਾਮਿਲ ਹਨ | ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਸੜਕ ਜਾਲ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ | ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਲੋਕਾਂ ਨੂੰ ਆਵਾਜਾਈ ਵਿਚ ਸੁਵਿਧਾ ਮਿਲੇਗੀ, ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਲਿਜਾਣ ਵਿਚ ਆਸਾਨੀ ਹੋਵੇਗੀ | ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸੰਧਵਾਂ ਤੋਂ ਸਿੱਖਾਂਵਾਲਾ ਤੱਕ 249.70 ਲੱਖ ਰੁਪਏ, ਮੁਕਤਸਰ ਰੋਡ ਤੋਂ ਵਾਂਦਰ ਜਟਾਣਾ ਤੋਂ ਮਚਾਕੀ ਮੱਲ ਸਿੰਘ ਤੱਕ 318.92 ਲੱਖ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ 1223.38 ਲੱਖ ਰੁਪਏ ਅਤੇ ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ 581.44 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ/ਅਪਗ੍ਰੇਡੇਸ਼ਨ ਅਤੇ ਰਿਪੇਅਰ ਦਾ ਕੰਮ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਬੱਬੂ ਸੰਧੂ ਸਿੱਖਾਂ ਵਾਲਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਸੁਖਮੰਦਰ ਸਿੰਘ, ਜਗਜੀਤ ਸਿੰਘ, ਮੁਖਤਿਆਰ ਸਿੰਘ ਸਰਪੰਚ, ਸੁਖਦੇਵ ਸਿੰਘ, ਬਲਵੰਤ ਸਿੰਘ, ਸੁਖਮੰਦਰ ਸਿੰਘ, ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ, ਸ. ਹਰਮੇਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਗਣਤੰਤਰ ਦਿਵਸ 'ਤੇ ਸਨਮਾਨ ਅਗਲੀ ਖ਼ਬਰ ਮਾਂ-ਪੁੱਤ ਦੇ ਲਾਪਤਾ ਹੋਣ ਕਾਰਨ ਪਰਿਵਾਰ ਵਾਲੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।