31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਰਗਾੜੀ ਵਿਖੇ ਭਗਤੀ ਸੰਗੀਤ ਸੰਮੇਲਨ ਕਰਵਾਇਆ

ਅਜੀਤ ਡੈਸਕ 23-01-2026
ਬਰਗਾੜੀ, 22 ਜਨਵਰੀ (ਲਖਵਿੰਦਰ ਸ਼ਰਮਾ)-ਨਿਰੰਕਾਰੀ ਭਵਨ ਬਰਗਾੜੀ ਵਿਖੇ ਵਿਸ਼ਾਲ ਭਗਤੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਸੰਮੇਲਨ ਦੀ ਸ਼ੁਰੂਆਤ ਵਿਚ ਨਿਰੰਕਾਰੀ ਭਗਤਾਂ ਨੇ ਭਗਤੀ ਦੇ ਗੀਤ, ਰਚਨਾਵਾਂ ਆਦਿ ਰਾਹੀਂ ਪ੍ਰਮਾਤਮਾ ਦਾ ਗੁਣਗਾਨ ਕੀਤਾ ਅਤੇ ਵਾਤਾਵਰਣ ਨੂੰ ਸੋਹਣਾ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਦਾ ਸੁਨੇਹਾ ਦਿੱਤਾ | ਸੰਮੇਲਨ ਦੇ ਮੁੱਖ ਗਿਆਨ ਪ੍ਰਚਾਰਕ ਮਹਾਂਪੁਰਸ਼ ਬੂਟਾ ਸਿੰਘ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਮੰਚ ਸੰਚਾਲਨ ਦਵਿੰਦਰ ਅਰਸ਼ੀ ਨੇ ਕੀਤਾ | ਸਮਾਗਮ ਦੇ ਅੰਤ ਵਿਚ ਬਰਾਂਚ ਬਰਗਾੜੀ ਦੇ ਮੁਖੀ ਭਾਈ ਸੋਹਣ ਸਿੰਘ ਬੁਰਜ ਨੇ ਸਮੂਹ ਸੰਗਤਾਂ, ਮਹਾਂਪੁਰਸ਼ਾਂ, ਕਲਾਕਾਰਾਂ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਸ਼ਨ ਵਲੋਂ ਅਜਿਹੇ ਸਮਾਗਮ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਨ ਅਤੇ ਸੁੰਦਰ ਜੀਵਨ ਬਸਰ ਕਰਨ ਲਈ ਕੀਤੇ ਜਾਂਦੇ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ 6 ਵਿਅਕਤੀ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਅਗਲੀ ਖ਼ਬਰ ਕਾਂਗਰਸੀ ਲੀਡਰਾਂ ਦੀ ਧੜੇਬੰਦੀ ਕਾਰਨ ਆਮ ਕਾਂਗਰਸੀ ਵਰਕਰ ਮਾਯੂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।