01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕਰੋੜਾਂ ਰੁਪਏ 'ਚ ਕੰਕਰੀਟ ਨਾਲ ਬਣੀ ਸਰਹਿੰਦ ਫ਼ੀਡਰ ਨਹਿਰ ਦੀਆਂ ਕੰਧਾਂ 'ਤੇ ਉੱਗਿਆ ਸਰਕੰਡਾ

ਅਜੀਤ ਡੈਸਕ 23-01-2026
ਗਿੱਦੜਬਾਹਾ, 22 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਦੋ ਜੁੜਵੀਆਂ ਨਹਿਰਾਂ ਦੇ ਸਮਾਂਨਅੰਤਰ ਮਾਲਵਾ ਨਹਿਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆ ਹਨ, ਪ੍ਰੰਤੂ ਬਹੁਕਰੋੜੀ ਪ੍ਰਾਜੈਕਟ ਦੀ ਲਾਗਤ ਨਾਲ ਚਾਰ ਕੁ ਸਾਲ ਪਹਿਲਾਂ ਕੰਕਰੀਟ ਨਾਲ ਨਵਿਆਈ ਗਈ ਸਰਹਿੰਦ ਫ਼ੀਡਰ ਨਹਿਰ ਦੀਆਂ ਕੰਧਾਂ 'ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ੳੱੁਗੇ ਹੋਏ ਸਰਕੰਡੇ ਕਾਰਨ ਸਮੇਂ ਤੋਂ ਪਹਿਲਾਂ ਹੀ ਨਹਿਰ ਦੀ ਹਾਲਤ ਖ਼ਸਤਾ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ | ਜ਼ਿਕਰਯੋਗ ਹੈ ਕਿ ਹਰੀਕੇ ਬੈਰਾਜ ਵਿਚੋਂ ਨਿਕਲੀਆਂ ਰਾਜਸਥਾਨ ਫ਼ੀਡਰ ਨਹਿਰ ਤੇ ਸਰਹਿੰਦ ਫ਼ੀਡਰ ਨਹਿਰ ਆਪਣਾ ਵੇਲਾ ਵਿਹਾਅ ਚੁੱਕੀਆਂ ਸਨ | ਨਹਿਰਾਂ ਵਿਚੋਂ ਲਗਾਤਾਰ ਸਿੰਮ ਰਹੇ ਪਾਣੀ ਕਾਰਨ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੇ ਸੈਂਕੜੇ ਪਿੰਡਾਂ ਦਾ ਸੇਮ ਦੀ ਸਮੱਸਿਆ ਨਾਲ ਲੱਖਾਂ ਏਕੜ ਵਾਹੀਯੋਗ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ | ਕਈ ਵਰਿ੍ਹਆਂ ਦੇ ਰੇੜਕੇ ਉਪਰੰਤ ਆਖ਼ਰ ਚਾਰ ਕੁ ਸਾਲ ਪਹਿਲਾਂ ਕਰੋੜਾਂ ਦੇ ਪ੍ਰਾਜੈਕਟ ਨਾਲ ਉਕਤ ਨਹਿਰਾਂ ਨੂੰ ਨਵੀਂ ਤਕਨੀਕ ਰਾਹੀਂ ਕੰਕਰੀਟ ਦੀ ਮੋਟੀ ਪਰਤ ਨਾਲ ਨਵਿਆਉਣ ਦਾ ਕੰਮ ਸ਼ੁਰੂ ਕੀਤਾ ਗਿਆ | ਨਹਿਰ ਨੂੰ ਪੱਕਾ ਕਰਦਿਆਂ ਪਹਿਲੀ ਵਾਰ ਨਹਿਰ ਵਿਚ ਛੱਡੇ ਗਏ ਪਾਣੀ ਦੌਰਾਨ ਆਈਆਂ ਤਰੇੜਾਂ ਨੇ ਗੈਰ ਮਿਆਰੀ ਕੰਮ ਕੀਤੇ ਜਾਣ ਦੇ ਵੀ ਚਰਚੇ ਖ਼ੂਬ ਸੁਰਖ਼ੀਆਂ ਵਿਚ ਰਹੇ | ਲਿਫ਼ਟ ਪੰਪ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਇੰਦਰ ਸਿੰਘ ਥਾਂਦੇਵਾਲਾ, ਗੁਰਜੀਤ ਸਿੰਘ ਸਮਾਜੀ ਥਰਾਜਵਾਲਾ, ਲਾਲੀ ਲੰਬੀ ਤੋਂ ਇਲਾਵਾ ਸੂਝਵਾਨ ਕਿਸਾਨਾਂ ਦਾ ਕਹਿਣਾ ਹੈ ਕਿ ਸਰਹਿੰਦ ਫ਼ੀਡਰ ਨਹਿਰ ਨੂੰ ਕਰੋੜਾਂ ਰੁਪਏ ਖ਼ਰਚ ਕੇ ਕੰਕਰੀਟ ਦੀਆਂ ਪਰਤਾਂ ਨਾਲ ਨਵਿਆਇਆ ਗਿਆ ਸੀ, ਪ੍ਰ੍ਰੰਤੂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਉਕਤ ਨਹਿਰ ਦੀ ਸਾਂਭ-ਸੰਭਾਲ ਨਹੀਂ ਕੀਤੀ ਗਈ | ਨਹਿਰ ਦੇ ਬਰਮਾਂ ਨੂੰ ਤਕਨੀਕੀ ਢੰਗ ਨਾਲ ਪੱਕਾ ਕਰਨ, ਪਟੜੀ ਨੂੰ ਪੱਧਰਾ ਕਰਨ ਲਈ ਕੋਈ ਮਾਪਦੰਡ ਨਹੀਂ ਵਰਤਿਆ ਗਿਆ ਅਤੇ ਪਟੜੀ 'ਤੇ ਡੂੰਘੇ ਖੱਡੇ ਪੈ ਰਹੇ ਹਨ | ਬੀਤੇ ਵਰੇ੍ਹ ਪਈ ਭਰਵੀਂ ਬਾਰਿਸ਼ ਦੌਰਾਨ ਪਿੰਡ ਥਰਾਜਵਾਲਾ ਕੋਲ ਰਾਜਸਥਾਨ ਨਹਿਰ ਦੀ ਪਟੜੀ 'ਤੇ ਪਏ ਡੰੂਘੇ ਖੱਡੇ ਨੂੰ ਜੇਕਰ ਸਮੇਂ ਸਿਰ ਨਾ ਸੰਭਾਲਿਆ ਜਾਂਦਾ, ਤਾਂ ਨਹਿਰ ਟੁੱਟ ਜਾਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ | ਤਾਜ਼ਾ ਸਥਿਤੀ ਇਹ ਹੈ ਕਿ ਹੁਣ ਸਰਹਿੰਦ ਫ਼ੀਡਰ ਨਹਿਰ ਦੀਆਂ ਕੰਧਾਂ 'ਤੇ ਕਾਈ, ਸਰਕੰਡਾ ਤੇ ਦਰਖ਼ੱਤ ਨੁਮਾ ਝਾੜੀਆਂ ਉਗੀਆਂ ਹੋਈਆਂ ਹਨ, ਪ੍ਰੰਤੂ ਇਸ ਦੀ ਅਜੇ ਤੱਕ ਸਫ਼ਾਈ ਨਹੀਂ ਕਰਵਾਈ ਜਾ ਰਹੀ | ਕਿਸਾਨਾਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਵਲੋਂ ਰਾਜਸਥਾਨ ਦੇ ਨਾਲ ਹਰੀਕੇ ਬੈਰਾਜ ਤੋਂ ਬੇਲੋੜੀ ਮਾਲਵਾ ਨਹਿਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਕਰੋੜਾਂ ਦੀ ਲਾਗਤ ਨਾਲ ਬਣੀ ਸਰਹਿੰਦ ਨਹਿਰ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜੇਕਰ ਸਫ਼ਾਈ ਨਾ ਕੀਤੀ ਗਈ, ਤਾਂ ਨਹਿਰ ਦੀ ਮਿਆਦ ਸਮੇਂ ਤੋਂ ਪਹਿਲਾਂ ਹੀ ਖ਼ਸਤਾ ਹੋ ਸਕਦੀ ਹੈ | ਐਕਸੀਅਨ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਨਹਿਰ ਵਿਚ ਆਉਣ ਵਾਲੀ ਪਾਣੀ ਦੀ ਬੰਦੀ ਦੌਰਾਨ ਨਹਿਰ ਦੀ ਸਫ਼ਾਈ ਕਰਵਾਈ ਜਾ ਰਹੀ ਹੈ |

ਪਿਛਲੀ ਖ਼ਬਰ ਜਨਤਕ ਸਥਾਨ 'ਤੇ ਨਸ਼ਾ ਕਰਦੇ 6 ਵਿਅਕਤੀ ਕਾਬੂ ਅਗਲੀ ਖ਼ਬਰ ਗਊਸ਼ਾਲਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ- ਪ੍ਰਧਾਨ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।