ਕੋਟਕਪੂਰਾ, 21 ਜਨਵਰੀ (ਮੋਹਰ ਸਿੰਘ ਗਿੱਲ)-ਸਥਾਨਕ ਬਾਹਮਣ ਵਾਲਾ ਰੋਡ 'ਤੇ ਸਥਿਤ ਡੀ.ਸੀ.ਐਮ.ਇੰਟਰਨੈਸਨਲ ਸਕੂਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਖੇਤਰ 'ਚ ਸ਼ਾਨਦਾਰ ਮੱਲਾਂ ਮਾਰੀਆਂ ਹਨ | ਪਿਛਲੇ ਦਿਨੀਂ ਸਾਇੰਸ ਉਲੰਪਿਆਡ ਫਾਉੂਾਡੇਸ਼ਨ ਵਲੋਂ ਕਰਵਾਈ ਗਈ ਸਾਇੰਸ, ਮੈਥ, ਇੰਗਲਿਸ਼ ਦੀ ਪ੍ਰੀਖਿਆ ਵਿਚੋਂ ਅਲੱਗ-ਅਲੱਗ ਜਮਾਤਾਂ ਦੇ ਵਿਦਿਆਰਥੀਆਂ ਨੇ ਸੋਨ ਤਗਮੇ ਹਾਸਿਲ ਕੀਤੇ ਹਨ | ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਮੁਸਕਾਨਜੋਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, ਦੂਸਰਾ ਸਥਾਨ ਤੁਸ਼ਾਰ ਭੰਡਾਰੀ ਅਤੇ ਤੀਸਰਾ ਸਥਾਨ ਕਿ੍ਤਕਾ, ਲਵਦੀਪ ਸਿੰਘ, ਅਭਿਜੀਤ ਸਿੰਘ, ਪਿਯੂਸ਼ ਗਰਗ, ਜਾਸ਼ਿਕਾਂ, ਮਹਿਕਪ੍ਰੀਤ ਕੌਰ, ਮਨਜੋਤ ਕੌਰ, ਮੁਸਕਾਨਜੋਤ ਕੌਰ, ਲੋਵਦੀਪ ਕੌਰ ਨੇ ਹਾਸਿਲ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ 9 ਵਿਦਿਆਰਥੀ ਸਟੇਟ ਲੈਵਲ-2 ਪ੍ਰੀਖਿਆ ਲਈ ਵੀ ਚੁਣੇ ਗਏ ਹਨ | ਇਨ੍ਹਾਂ ਵਿਦਿਆਰਥੀਆਂ ਨੂੰ ਸੋਨ ਤਗਮੇ ਅਤੇ ਸਰਟੀਫਿਕੇਟ ਅਤੇ ਹੋਰ ਤੋਹਫ਼ੇ ਸਵੇਰ ਦੀ ਸਭਾ ਦੌਰਾਨ ਦਿੱਤੇ ਗਏ | ਪਿ੍ੰਸੀਪਲ ਮੀਨਾਕਸ਼ੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ ਅਤੇ ਭਵਿੱਖ 'ਚ ਹੋਣ ਵਾਲੀਆਂ ਹੋਰ ਪ੍ਰੀਖਿਆ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ |