30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡੀਪੂ ਹੋਲਡਰਾਂ ਦਾ ਵਫ਼ਦ ਡੀ.ਐੱਫ਼.ਐੱਸ.ਸੀ. ਨੂੰ ਮਿਲਿਆ

ਅਜੀਤ ਡੈਸਕ 02-01-2026
ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਰਣਜੀਤ ਸਿੰਘ ਢਿੱਲੋਂ)-ਡੀਪੂ ਹੋਲਡਰ ਐਸੋਸੀਏਸ਼ਨ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਮਿਲਿਆ | ਇਸ ਮੌਕੇ ਅਵਤਾਰ ਸਿੰਘ ਨੇ ਦੱਸਿਆ ਕਿ 2020-21 ਵਾਲੇ ਡੀਪੂ ਹੋਲਡਰ ਅਤੇ ਜੋ ਪੰਜਾਬ ਸਰਕਾਰ ਨਵੇਂ ਡੀਪੂ ਅਲਾਟ ਕਰਨ ਜਾ ਰਹੀ ਹੈ, 50 ਤੋਂ 60 ਕਾਰਡਾਂ ਦੇ ਉਪਰ ਡੀਪੂ ਬਣਾਉਣ ਜਾ ਰਹੀ ਹੈ, ਉਸ ਨੂੰ ਰੋਕਣ ਵਾਸਤੇ ਅਦਾਲਤ ਵਿਚ ਕੇਸ ਲਾਇਆ ਗਿਆ ਸੀ, ਪਰ ਸਰਕਾਰ ਵਲੋਂ ਕੋਈ ਉਜ਼ਰ ਨਹੀਂ ਕੀਤਾ ਗਿਆ ਅਤੇ ਕੇਸ ਡਿਸਮਿਸ ਹੋਇਆ | ਉਸ ਤੋਂ ਬਾਅਦ ਡੀਪੂ ਹੋਲਡਰਾਂ ਨੇ ਸੁਪਰੀਮ ਕੋਰਟ ਦਿੱਲੀ ਵਿਖੇ ਕੇਸ ਲਾਇਆ, ਉੱਥੇ ਸੁਣਵਾਈ ਕਰਦੇ ਹੋਏ ਡੀਪੂ ਹੋਲਡਰਾਂ ਨੂੰ ਹਾਈਕੋਰਟ ਵਿਚ ਭੇਜਿਆ ਤੇ ਡੀਪੂ ਹੋਲਡਰਾਂ ਦੇ ਕੇਸਾਂ ਨੂੰ ਬਹਾਲ ਕਰਕੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ | ਪੰਜਾਬ ਸਰਕਾਰ ਨੇ ਕੋਈ ਨੋਟਿਸ ਦਾ ਜਵਾਬ ਨਹੀਂ ਦਿੱਤਾ ਤੇ ਹੁਣ ਪੰਜ ਜਨਵਰੀ ਤਾਰੀਕ ਪਈ ਹੈ | ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਫ਼ੈਸਲਾ ਡੀਪੂ ਹੋਲਡਰਾਂ ਦੇ ਹੱਕ ਵਿਚ ਹੋਵੇਗਾ | ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ 25 ਪ੍ਰਤੀਸ਼ਤ ਪੈਸੇ ਡੀਪੂ ਹੋਲਡਰਾਂ ਦਾ ਰਹਿੰਦਾ ਹੈ ਅਤੇ 21 ਕਿੱਲੋ ਵਾਲੀ ਕਣਕ ਫ਼ਰੀ ਵੰਡਾਈ ਗਈ ਸੀ, ਉਸ ਦੇ ਪੈਸੇ ਨਹੀਂ ਮਿਲੇ | ਡੀਪੂ ਹੋਲਡਰਾਂ ਦੀ ਵੰਡ ਪ੍ਰਣਾਲੀ ਬਰਾਬਰ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਬਲਾਕ ਪ੍ਰਧਾਨ ਤਰਨਜੀਤ ਸਿੰਘ ਰਾਣਾ, ਜਤਿੰਦਰ ਕੁਮਾਰ ਬਲਾਕ ਪ੍ਰਧਾਨ ਲੱਖੇਵਾਲੀ, ਅਵਤਾਰ ਸਿੰਘ ਪੁਰੀ ਬਲਾਕ ਪ੍ਰਧਾਨ ਗਿੱਦੜਬਾਹਾ, ਦਵਿੰਦਰ ਸਿੰਘ ਬੇਦੀ, ਜੱਸਾ ਸਿੰਘ ਪ੍ਰਧਾਨ ਸ਼ਹਿਰੀ ਗਿੱਦੜਬਾਹਾ, ਸੁਖਮੰਦਰ ਸਿੰਘ ਸੁਖਨਾ, ਕਿਰਪਾਲ ਸਿੰਘ ਕਬਰਵਾਲਾ, ਰੋਹਤਾਂਸ ਕੁਮਾਰ, ਦਰਸ਼ਨ ਸਿੰਘ, ਸਿਕੰਦਰ ਸਿੰਘ, ਪਿ੍ਤਪਾਲ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਵਰੈਸਟ ਪਬਲਿਕ ਸਕੂਲ ਵਿਖੇ ਅਧਿਆਪਨ ਤੇ ਕਲਾ ਵਿਸ਼ੇ 'ਤੇ ਸੈਮੀਨਾਰ ਅਗਲੀ ਖ਼ਬਰ ਸ਼ਹਿਰ ਦੇ ਜਨਤਕ ਪਖ਼ਾਨੇ ਬਦਹਾਲੀ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।