01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮਨਦੀਪ ਸਿੰਘ ਕੁਲਾਰ ਦੂਜੀ ਵਾਰ ਬਾਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਬਣੇ

ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਬਾਰ ਐਸੋਸੀਏਸ਼ਨ ਜੈਤੋ ਦੀਆਂ ਚੋਣਾਂ ਵਿਚ ਐਡਵੋਕੇਟ ਮਨਦੀਪ ਸਿੰਘ ਕੁਲਾਰ ਲਗਾਤਾਰ ਦੂਜੀ ਵਾਰ ਬਾਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਚੁਣੇ ਗਏ ਹਨ। ਚੋਣ ਦੌਰਾਨ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਹੋਰ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕੀਤੇ ਜਾਣ ਕਾਰਨ ਸਮੁੱਚੀ ਟੀਮ ਨਿਰਵਿਰੋਧ ਚੁਣੀ ਗਈ।

ਅਜੀਤ ਡੈਸਕ 01-09-2026
ਜੈਤੋ, 31 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਬਾਰ ਐਸੋਸੀਏਸ਼ਨ ਜੈਤੋ ਦੀਆਂ ਚੋਣਾਂ ਵਿਚ ਐਡਵੋਕੇਟ ਮਨਦੀਪ ਸਿੰਘ ਕੁਲਾਰ ਲਗਾਤਾਰ ਦੂਜੀ ਵਾਰ ਬਾਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਚੁਣੇ ਗਏ ਹਨ। ਚੋਣ ਦੌਰਾਨ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਹੋਰ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕੀਤੇ ਜਾਣ ਕਾਰਨ ਸਮੁੱਚੀ ਟੀਮ ਨਿਰਵਿਰੋਧ ਚੁਣੀ ਗਈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ 29 ਅਗਸਤ 2026 ਸੀ। ਇਸ ਦੌਰਾਨ ਐਡਵੋਕੇਟ ਮਨਦੀਪ ਸਿੰਘ ਕੁਲਾਰ ਦੀ ਅਗਵਾਈ ਵਾਲੀ ਟੀਮ ਵਲੋਂ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੇ ਨਾਲ ਵਾਈਸ ਪ੍ਰਧਾਨ ਐਡਵੋਕੇਟ ਸੰਜੀਵ ਗੋਇਲ, ਵਾਈਸ ਪ੍ਰਧਾਨ (ਲੜਕੀ ਰਿਜ਼ਰਵ) ਐਡਵੋਕੇਟ ਰੋਜ਼ੀ, ਸੈਕਟਰੀ ਐਡਵੋਕੇਟ ਯਸ਼ ਗਰਗ ਅਤੇ ਜੁਆਇੰਟ ਸੈਕਟਰੀ ਐਡਵੋਕੇਟ ਸੁਖਵੀਰ ਕੌਰ ਵਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਕਿਸੇ ਵੀ ਅਹੁਦੇ ਲਈ ਉਕਤ ਉਮੀਦਵਾਰਾਂ ਦੇ ਮੁਕਾਬਲੇ ਕੋਈ ਹੋਰ ਨਾਮਜ਼ਦਗੀ ਪੱਤਰ ਦਾਖਲ ਨਾ ਹੋਣ ਕਾਰਨ ਮਨਦੀਪ ਸਿੰਘ ਕੁਲਾਰ ਸਮੇਤ ਸਮੁੱਚੀ ਟੀਮ ਨੂੰ ਨਿਰਵਿਰੋਧ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਐਡਵੋਕੇਟ ਮਨਦੀਪ ਸਿੰਘ ਕੁਲਾਰ ਸਾਲ 2025 ਤੋਂ ਬਾਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਲਗਾਤਾਰ ਦੂਜੀ ਵਾਰ ਨਿਰਵਿਰੋਧ ਪ੍ਰਧਾਨ ਚੁਣੇ ਜਾਣ ਨੂੰ ਬਾਰ ਮੈਂਬਰਾਂ ਵਲੋਂ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਪ੍ਰਤੀ ਪ੍ਰਗ ਟਾਏ ਭਰੋਸੇ ਵਜੋਂ ਦੇਖਿਆ ਜਾ ਰਿਹਾ ਹੈ। ਨਿਰਵਿਰੋਧ ਚੋਣ ਉਪਰੰਤ ਐਡਵੋਕੇਟ ਮਨਦੀਪ ਸਿੰਘ ਕੁਲਾਰ ਨੇ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਰ ਦੀ ਏਕਤਾ, ਵਕੀਲਾਂ ਦੇ ਹਿੱਤਾਂ ਅਤੇ ਬਾਰ ਦੀ ਭਲਾਈ ਲਈ ਪਹਿਲਾਂ ਦੀ ਤਰ੍ਹਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਸਮੁੱਚੀ ਨਿਰਵਿਰੋਧ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਨਵੇਂ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਗੁਰਮੀਤ ਸਿੰਘ ਬਰਾੜ ਤੇ ਗੁਰਵਿੰਦਰ ਸਿੰਘ ਬਰਾੜ ਨੂੰ ਜਨਰਲ ਕੌਂਸਲ ਮੈਂਬਰ ਬਣਨ ’ਤੇ ਵਧਾਈ ਅਗਲੀ ਖ਼ਬਰ 33ਵਾਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਟੂਰਨਾਮੈਂਟ ਦੀਆਂ ਤਿਆਰੀਆਂ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।