26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਦੀ ਹੋਈ ਮੀਟਿੰਗ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਦਾ ਲਿਆ ਫ਼ੈਸਲਾ

ਫ਼ਰੀਦਕੋਟ , 25 ਅਗਸਤ ( ਹਰਮਿੰਦਰ ਸਿੰਘ ਮਿੰਦਾ )- ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ( ਰਜਿ .) ਵਲੋਂ 57 ਵੇਂ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਲਈ ਪਠੇਲੀ ਮੀਟਿੰਗ ਕੀਤੀ ਗਈ ।

ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਦੀ ਮੀਟਿੰਗ ’ਚ ਹਾਜ਼ਰ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 26-08-2026
ਫ਼ਰੀਦਕੋਟ , 25 ਅਗਸਤ ( ਹਰਮਿੰਦਰ ਸਿੰਘ ਮਿੰਦਾ )- ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ( ਰਜਿ .) ਵਲੋਂ 57 ਵੇਂ ਬਾਬਾ ਫ਼ਰੀਦ ਆਗਮਨ ਪੁਰਬ ’ ਤੇ ਸਾਇਕਲ ਇਵੈਂਟ ਕਰਵਾਉਣ ਲਈ ਪਠੇਲੀ ਮੀਟਿੰਗ ਕੀਤੀ ਗਈ । ਕਲੱਬ ਦੇ ਪ੍ਰਧਾਨ ਪ੍ਰਗਟ ਸਿੰਘ ਢੀਮਾਂ ਵਾਲੀ ਨੇ ਦੱਸਿਆ ਕਿ ਮਿਤੀ 20 ਸਤੰਬਰ 2026 ਨੂੰ ਸਾਇਕਲ ਰੇਸ ਕਰਵਾਈ ਜਾਵੇਗੀ । ਜਿਸਦੀ ਰਜਿਸਟਰੇਸਨ 1 ਸਤੰਬਰ 2026 ਤੋਂ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਦੇਸ਼ ਭਰ ’ ਚੋਂ ਸਾਈਕਲਿਸਟਾਂ ਦੇ ਪਹੁੰਚਣ ਦੀ ਉਮੀਦ ਹੈ । ਇਸ ਇਵੈਂਟ ਰਾਣਾ ਗਰੁੱਪ ਕੈਨੇਡਾ ਵਲੋਂ ਵਿਸ਼ੇਸ਼ ਸਹਿਯੋਗ ਦਾ ਕੀਤਾ ਜਾ ਰਿਹਾ ਹੈ । ਮੀਟਿੰਗ ’ ਚ ਸਰਪ੍ਰਸਤ ਮਹੀਪਇੰਦਰ ਸੇਖੋਂ , ਸੁਖਬੀਰ ਸਿੰਘ ਸੱਚਦੇਵਾ , ਰਾਜ ਕੁਮਾਰ ਡੀ . ਪੀ , ਸ਼ਵਿੰਦਰ ਭਲੂਰ , ਦਲਜੀਤ ਟੁਟੇਜਾ ਪੂੰਨੇ ਵਾਲੇ , ਜਸਕਰਨ ਢਿੱਲੋਂ ਡੀ . ਪੀ ਅਤੇ ਅਮਰਜੀਤ ਸਿੰਘ ਗੋਲੇਵਾਲਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਨੋਰੰਜਕ ਫ਼ੇਰਾ ਲਗਾਇਆ ਅਗਲੀ ਖ਼ਬਰ ਪੰਜਾਬ ਬੇਲਰ ਯੂਨੀਅਨ ਦੀ ਇਕੱਤਰਤਾ ’ਚ ਖੇਤੀਬਾੜੀ ਮੰਤਰੀ ਖੁੱਡੀਆਂ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।